ਆਉਣ ਵਾਲੇ ਦਿਨਾਂ ਚ ਹੋਵੇਗਾ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ

 ਦੇਸ਼ ਭਗਤ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਢੁੱਡੀਕੇ ਦੀ ਮੀਟਿੰਗ ਕੀਤੀ ਗਈ

ਅਜੀਤਵਾਲ,ਨਵੰਬਰ  2020 -( ਬਲਬੀਰ ਸਿੰਘ ਬਾਠ)-

ਪੰਜਾਬ ਦੇ ਇਤਿਹਾਸਕ ਨਗਰ  ਗ਼ਦਰੀ ਯੋਧਿਆਂ ਦੀ ਧਰਤੀ ਗ਼ਦਰੀ ਬਾਬੇ ਯਾਦਗਾਰ ਪ੍ਰਬੰਧਕ ਕਮੇਟੀ ਢੁੱਡੀਕੇ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ  ਕਈ ਅਹਿਮ ਮਤੇ ਵੀ ਪਾਸ ਕੀਤੇ ਗਏ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ  ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਪ੍ਰਧਾਨ ਮਾਸਟਰ ਜੈਕਬ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ  ਮੀਟਿੰਗ ਵਿੱਚ ਅੱਜ ਦੀ ਕਮੇਟੀ ਦੀ ਚੋਣ ਵੀ ਕੀਤੀ ਗਈ  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾਵੇਗਾ  ਇਸ ਸਮੇਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਜਨਰਲ ਸਕੱਤਰ ਸਰਬਜੀਤ ਸਿੰਘ ਮੀਤ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਬੇਅੰਤ ਸਿੰਘ ਜਸਬੀਰ ਸਿੰਘ ਜੋਗਿੰਦਰ ਸਿੰਘ  ਬਿਜਲੀ ਵਾਲਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਸੱਤੀ ਖਜ਼ਾਨਚੀ ਮਨਜੀਤ ਸਿੰਘ ਮਾਸਟਰ ਗੁਰਪਾਲ ਸਿੰਘ ਐਡੀਟਰ  ਜੁਆਇੰਟ ਸਕੱਤਰ ਮਾਸਟਰ ਜੈ ਕਿਸ਼ਨ ਜੀ ਸਕੱਤਰ ਦਵਿੰਦਰ ਸਿੰਘ ਮਠੌਲਾ ਮੇਜਰ ਸਿੰਘ  ਪ੍ਰੈੱਸ ਸਕੱਤਰ ਮਾਸਟਰ ਹਰੀ ਸਿੰਘ ਤਰਸੇਮ ਸਿੰਘ ਸਰਪ੍ਰਸਤ ਕਾਮਰੇਡ ਪਿਆਰਾ ਸਿੰਘ  ਸਲਾਹਕਾਰ ਅਜੀਤ ਸਿੰਘ ਸਰਾਂ ਸਰਪੰਚ ਜਸਬੀਰ ਸਿੰਘ ਢਿੱਲੋਂ ਕਾਰਜਕਾਰੀ ਮੈਂਬਰ ਚਮਕੌਰ ਸਿੰਘ ਫੌਜੀ ਤਰਨਜੀਤ ਸਿੰਘ ਬੇਅੰਤ ਸਿੰਘ ਗੁਰਪ੍ਰੀਤ ਸਿੰਘ ਚਮਕੌਰ ਸਿੰਘ ਹਰਜਿੰਦਰ ਸਿੰਘ ਬੱਗਾ  ਇਹ ਨਵੀਂ ਕਮੇਟੀ ਬਣਾਈ ਗਈ ਹੈ ਨਵੀਂ ਕਮੇਟੀ ਦੇ ਬਣਦਿਆਂ ਅੱਜ ਸਟੇਜ ਦੇ ਜਗ੍ਹਾ ਕਾਰਨਰ ਤੇ ਲਿਜਾਣ ਬਦਲੇ ਮਤਾ ਪਾਸ ਕੀਤਾ ਗਿਆ