ਪਿੰਡ ਫਤਿਹਗੜ੍ਹ ਸਿਬੀਆਂ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਨੂੰ ਗਹਿਰਾ ਸਦਮਾ,ਨੌਜਵਾਨ ਪੱੁਤਰ ਦੀ ਅਟੈਕ ਨਾਲ ਮੌਤ

ਸਿੱਧਵਾਂ ਬੇਟ/ ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )

ਇਥੋ ਥੋੜੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਉਸ ਸਮੇ ਪਿੰਡ ਵਿੱਚ ਸੋਗ ਪੈ ਗਿਆ ਜਦੋ ਸਾਬਕਾ ਸਰਪੰਚ ਹਰਦੇਵ ਸਿੰਘ ਸਿਬੀਆਂ ਦੇ ਨੌਜਵਾਨ ਪੱੁਤਰ ਹਰਪ੍ਰੀਤ ਸਿੰਘ(39)ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ।ਹਰਪ੍ਰੀਤ ਸਿੰਘ ਕਨੇਡਾ ਦਾ ਪੱਕਾ ਨਿਵਾਸੀ ਸੀ ਤੇ ਲਾਕਡਾਉਨ ਕਾਰਨ ਭਾਰਤ ਆਇਆ ਸੀ ਅਗਲੇ ਮਹੀਨੇ ਕਨੇਡਾ ਵਾਪਸ ਜਾਣ ਸੀ। ਅੱਜ ਅਚਾਨਕ ਦਿਲ ਦੀ ਧੜਕਣ ਬੰਦ ਹੋ ਗਈ ਜਿਸ ਕਾਰਨ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ।ਉਹ ਆਪਣੇ ਪਿੱਛੇ ਬੇਟਾ,ਪਤਨੀਤੇ ਮਾਤਾ-ਪਿਤਾ ਨੂੰ ਛੱਡ ਗਿਆ।ਮ੍ਰਿਤਕ ਹਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸਾਨ ਘਾਟ ਵਿੱਚ ਕਰ ਦਿੱਤਾ ਗਿਆਂ।ਇਸ ਦੱੁਖ ਦੀ ਘੜੀ ਵਿੱਚ ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਬਰ,ਚੇਅਰਮੈਨ ਮਲਕੀਤ ਸਿੰਘ ਦਾਖਾ,ਪ੍ਰਧਾਨ ਕਰਨਜੀਤ ਸਿੰਘ ਸੋਨੀ,ਕਮਲਜੀਤ ਸਿੰਘ ਬਰਾੜ ,ਕਾਕਾ ਗਰੇਵਾਲ,ਬੀਬੀ ਬਲਜਿੰਦਰ ਕੌਰ ਹਾਂਗਕਾਂਗ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਹਰੁਸਮਰਨ ਸਿੰਘ ਬਾਲੀ,ਗੁਰਮੀਤ ਸਿੰਘ ਗੱਗੀ ਪੰਚ,ਅਮਰਜੀਤ ਸਿੰਘ ਗਾਲਿਬ,ਰੁਪਿੰਦਰ ਸਿੰਘ ਕਨੇਡਾ,ਹਰਜਿੰਦਰ ਸਿੰਘ ਕਨੇਡਾ ਆਦਿ ਹਾਜ਼ਰ ਸਨ।ਇਸ ਸਮੇ ਨੰਬਰਦਾਰ ਹਰਦੇਵ ਸਿੰਘ ਸਿਬੀਆਂ ਨੇ ਦੱੁਖੀ ਮਨ ਨਾਲ ਦੱਸਿਆ ਕਿ ਮੇਰੇ ਪਿਆਰੇ ਬੇਟੇ ਹਰਪ੍ਰੂੀਤ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਨਵੰਬਰ ਨੂੰ ਗੁਰਦੁਆਰਾ ਸਾਹਿਬ ਫਹਿਤਗੜ੍ਹ ਸਿਬੀਆਂ ਵਿਖੇ ਹੋਵੇਗੀ