ਕਿਸਾਨੀ ਸੰਘਰਸ਼ ਦੇ ਹਮਾਇਤ ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾੜੇ ਗਏ ਮੋਦੀ ਅਤੇ ਜੋਗੀ ਦੇ ਪੁਤਲੇ.

ਮਹਿਲ ਕਲਾ/ਬਰਨਾਲਾ- ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)

ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡਾ ਅੰਬੇਦਕਰ ਚੌਕ ਵਿਖੇ ਵਿਸਾਲ ਰੈਲੀ ਕੀਤੀ ਅਤੇ ਸ਼ਹਿਰ ਚ ਮੁਜ਼ਾਹਰਾ ਕਰਕੇ ਕਿਸਾਨ ਮਾਰੂ ਬਿਲਾਂ ਦੇ ਵਿਰੋਧ ਵਿਚ ਅਤੇ ਹਾਸਰਸ ਵਿੱਚ ਮਨੀਸ਼ਾ ਦੇ ਜ਼ੁਲਮਾਂ ਵਿਰੁੱਧ ਚੰਡੀਗੜ੍ਹ ਚੌਕ ਚ ਮੋਦੀ ਅਤੇ ਜੋਗੀ ਦੇ ਪੁਤਲੇ ਸਾੜੇ ।ਜਿਸ ਵਿਚ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਭਾਗ ਲਿਆ  

ਸਟੇਜ ਦੀ ਜ਼ਿੰਮੇਵਾਰੀ ਜ਼ਿਲਾ ਸਕੱਤਰ ਡਾ ਬਲਕਾਰ ਕਟਾਰੀਆ ਨੇ ਨਿਭਾਈ  

ਇਸ ਮੌਕੇ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਦੇਸ਼ ਵਿਚੋਂ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ ।ਪੂਰੇ ਦੇਸ਼ ਦੇ ਚ ਲੋਕਾਂ ਦੇ ਸਭ ਅਧਿਕਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ  ।

ਡਾ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਦਾ ਉਜਾੜਾ ਕਰ ਕੇ ਪੂੰਜੀਪਤੀਆਂ ਨੂੰ ਹੋਰ ਅਮੀਰ ਕਰਕੇ,ਲੋਕਤੰਤਰੀ ਢਾਂਚਾ ਖਤਮ ਕਰਕੇ, ਮੁੱਠੀ ਭਰ ਲੋਕਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ  ।  

ਡਾ ਬਾਲੀ ਨੇ ਕਿਹਾ ਕੇ ਦੇਸ਼ ਵਿਚ ਕਾਨੂੰਨ ਵਿਵਸਥਾ ਨਹੀਂ ਹੈ।ਦੇਸ਼ ਵਿੱਚ ਮੋਦੀ- ਜੋਗੀ ਵਿਵਸਥਾ ਚੱਲ ਰਹੀ ਹੈ, ਜੋ ਕੇ ਘੱਟ ਗਿਣਤੀ ਲੋਕਾਂ ਅਤੇ ਗ਼ਰੀਬ ਲੋਕਾਂ ਲਈ ਘਾਤਕ ਸਿੱਧ ਹੋ ਰਹੀ ਹੈ ,ਜਿਸ ਦੀ ਰੋਕਥਾਮ ਅਤੀ ਜ਼ਰੂਰੀ ਹੈ।

ਜ਼ਿਲ੍ਹਾ ਪ੍ਰਧਾਨ ਡਾ ਸੁਰਿੰਦਰਪਾਲ ਜੈਨ ਪੁਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਹਾਂ ਅਤੇ ਔਰਤਾਂ ਤੇ ਹੋ ਰਹੇ ਜ਼ੁਲਮਾਂ ਦਾ ਵਿਰੋਧ ਕਰਦੇ ਹਾਂ।

ਇਸ ਤੋਂ ਇਲਾਵਾ ਜ਼ਿਲਾ ਚੇਅਰਮੈਨ ਡਾ ਬਲਬੀਰ ਸਿੰਘ ਗਰਚਾ,ਜ਼ਿਲਾ ਕੈਸ਼ੀਅਰ ਡਾ ਪ੍ਰੇਮ ਸਲੋਹ,ਪ੍ਰੈੱਸ ਸਕੱਤਰ ਡਾ ਅਵਤਾਰ ਬਾਲੀ,ਡਾ ਰਜਿੰਦਰ ਲੱਕੀ,ਡਾ ਮੰਗਤ ਰਾਏ ਪ੍ਰਧਾਨ ਬਲਾਚੌਰ,ਡਾ ਜਸਬੀਰ ਗੜੀ ਪ੍ਰਧਾਨ ਸੜੌਆ,ਡਾ ਅੰਮ੍ਰਿਤ ਲਾਲ ਪ੍ਰਧਾਨ ਬੰਗਾ,ਡਾ ਸਰਬਜੀਤ ਸਿੰਘ ਚੇਅਰਮੈਨ ਬਹਿਰਾਮ,ਡਾਕਟਰ ਭੁਪਿੰਦਰ ਪ੍ਰਧਾਨ ਨਵਾਂ ਸ਼ਹਿਰ ਨੇ ਵੀ ਵਿਚਾਰ ਰੱਖੇ।