ਪਿੰਡ ਢੁੱਡੀਕੇ ਚ ਰਾਵਣ ਦੀ ਜਗ੍ਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ  

ਅਜੀਤਵਾਲ, ਅਕਤੂਬਰ 2020 -( ਬਲਵੀਰ ਸਿੰਘ ਬਾਠ)-

ਮੋਗੇ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਦੇ ਸਿਹਰੇ ਵਾਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੰਡ ਵਾਸੀਆਂ ਨੇ ਮਨਾਇਆ ਦਸਹਿਰੇ ਦਾ ਤਿਓਹਾਰ  ਪਿੰਡ ਵਾਸੀਆਂ ਨੇ ਅੱਜ ਆਰਡੀਨੈਂਸ ਮਿਲਾਂ ਦੇ ਖ਼ਿਲਾਫ਼ ਪਿੰਡ ਦੇ ਵਿੱਚ  ਰੋਸ ਰੈਲੀ ਕੱਢੀ ਗਈ  ਅਤੇ ਸਾਮ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਸਿੰਘ ਢੁੱਡੀਕੇ ਨੇ ਕਿਹਾ ਕਿ ਅੱਜ ਪਿੰਡ ਢੁੱਡੀਕੇ ਵਿਖੇ ਆਰਡੀਨੈੱਸ ਮਿਲਾ ਦੇ ਵਿਰੋਧ ਕਰਦੇ ਹੋਏ ਪਿੰਡ ਵਾਸੀਆਂ ਦੇ ਕਿਸਾਨ ਯੂਨੀਅਨ ਏਕਤਾ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਸ਼ਾਮ ਨੂੰ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ  ਉਨ੍ਹਾਂ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਜਿਸ ਦਾ ਖਮਿਆਜ਼ਾ ਅਸੀਂ ਪੰਜਾਬ ਵਾਸੀ ਮੁੱਢਕਦੀਮੀ ਤੋਂ ਭੁਗਤਦੇ ਆ ਰਹੇ ਪਰ ਐਸ ਵਾਰ ਹੱਦ ਇੱਕ ਹੱਦ ਹੀ ਹੋ ਗਈ ਜਦੋਂ ਖੇਤੀ ਆਰਡੀਨੈਂਸ  ਮੇਰੇ ਪਾਸ ਕਰ ਗਏ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਆੜ੍ਹਤੀਆਂ ਤੋਂ ਉਨ੍ਹਾਂ ਦਾ ਬਣਦਾ ਹੱਕ ਖੋਹ ਲਿਆ ਗਿਆ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀ ਖੇਤੀ ਆਰਡੀਨੈਂਸ ਬਿੱਲ  ਦਾ ਵਿਰੋਧ ਕਰਦੇ ਹਾਂ ਅਜੇ ਇਸ ਮਹਿਲੋਂ ਕਿਸੇ ਵੀ ਕੀਮਤ ਤੇ ਪੰਜਾਬ ਚ ਲਾਗੂ ਨਹੀਂ ਹੋਣ ਦਿਆਂਗੇ ਇਸ ਦੇ ਬਰੋ ਦੇ ਵੇਚਿਆ ਸੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ  ਇਸ ਸਮੇ ਟਹਿਲ ਸਿੰਘ ਝੰਡੇਆਣਾ ਨਿਰਭੈ ਸਿੰਘ   ਜਗਤਾਰ ਸਿੰਘ ਧਾਲੀਵਾਲ ਜਸਦੀਪ ਸਿੰਘ ਗੈਰੀ ਮਾਸਟਰ ਗੁਰਚਰਨ ਸਿੰਘ ਮਨਰਾਜ ਸਿੰਘ ਸਤਨਾਮ ਸਿੰਘ ਗੁਰਮੀਤ ਸਿੰਘ ਦਲਜੀਤ ਸਿੰਘ ਜਗਰੂਪ ਜਿਹੇ ਇਕਬਾਲ ਸਿੰਘ ਮੇਜਰ ਸਿੰਘ ਜਗਿੰਦਰ ਸਿੰਘ ਬੇਅੰਤ ਸਿੰਘ  ਇਸ ਤੋਂ ਇਲਾਵਾ ਨੌਜਵਾਨ ਬੇਰਹਿਮ ਬੀਬੀਆਂ ਤੇ ਵੱਡੇ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ