ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀਆਂ ਨੇ ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿਚ ਔਨ-ਲਾਈਨ ਸਵੱਛਤਾ ਪੱਖਵਾਡ਼ਾ ਮਨਾਇਆ ਗਿਆ।ਇਸ ਸਵੱਛਤਾ ਪੱਖਵਾੜੇ ਦੀ ਸ਼ੁਰੂਆਤ ਗਾਂਧੀ ਜਯੰਤੀ 2 ਅਕਤੂਬਰ ਨੂੰ ਸਵੱਛਤਾ ਸਬੰਧੀ ਪ੍ਰਣ ਲੈਣ ਉਪਰੰਤ ਕੀਤੀ ਗਈ । ਵੱਖ-ਵੱਖ ਦਿਨਾਂ ਦੌਰਾਨ ਅਧਿਅਪਕਾਂ ਵੱਲੋਂ ਨੂੰ ਬੱਚਿਆਂ ਨੂੰ ਨਿੱਜੀ ਸਫਾਈ,ਆਲੇ ਦੁਆਲੇ ਦੀ ਸਫ਼ਾਈ,ਚੰਗੀ ਸਿਹਤ ਅਤੇ ਸੰਤੁਲਿਤ ਭੋਜਨ ਬਾਰੇ ਸਮਝਾਇਆ ਵੱਖ - ਵੱਖ ਦਿਨਾਂ ਦੌਰਾਨ ਮੀਟਿੰਗ ਰਾਹੀਂ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ । ਬੱਚਿਆਂ ਨੂੰ ਸਫਾਈ ਰੱਖਣ ਹੱਥ ਸਾਫ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਗਈ । ਵਿਹਲੇ ਦਿਨਾਂ ਦੌਰਾਨ ਬੱਚਿਆਂ ਦੇ ਸਫਾਈ ਸਬੰਧੀ ਚਾਟ
ਭਾਸਣ ਕੁਇਜ਼ ਮੁਕਾਬਲੇ ਵੀ ਕਰਵਾਏ ਗਏ । ਜੇਤੂ ਵਿਦਿਆਰਥੀਆਂ ਨੂੰ ਘਰ ਜਾ ਕੇ ਸਨਮਾਨਿਤ ਵੀ ਕੀਤਾ ਗਿਆ।।