You are here

ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਵਿੰਦਰ ਸਿੰਘ ਬੀਹਲਾ ਦੀ ਨਵੀ ਪਹਿਲ

ਬੱਚਿਆਂ ਨੂੰ 2 ਘੰਟੇ ਅੰਗਰੇਜੀ, ਹਿਸਾਬ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਸੁਰੂ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਵੱਲੋਂ ਬੱਚਿਆਂ ਨੂੰ 2 ਘੰਟੇ ਅੰਗਰੇਜੀ, ਹਿਸਾਬ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਸੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਦਵਿੰਦਰ ਸਿੰਘ ਬੀਹਲਾ ਨੇ ਦੱਸਿਆ ਕਿ ਅੱਜ ਦੇ ਸਮੇਂ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣੀ ਸਮੇਂ ਦੀ ਮੁੱਖ ਲੋੜ ਹੈ। ਉੱਚ ਸਿੱਖਿਆ ਪ੍ਰਾਪਤ ਬੱਚੇ ਮਾਪਿਆਂ ਤੇ ਦੇਸ ਦਾ ਨਾਮ ਰੌਸਨ ਕਰਦੇ ਹਨ। ਉਹਨਾਂ ਦੱਸਿਆ ਕਿ ਬਰਨਾਲਾ 'ਚ ਬੱਚਿਆਂ ਨੂੰ 2 ਘੰਟੇ ਸਿੱਖਿਆ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ 'ਚ ਫਿਲਹਾਲ 15 ਬੱਚੇ ਅੰਗਰੇਜੀ, ਪੰਜਾਬੀ ਅਤੇ ਹਿੰਦੀ ਦੀ ਕਲਾਸ ਲਗਾਈ ਜਾਇਆ ਕਰੇਗੀ। ਉਹਨਾਂ ਕਿਹਾ ਕਿ ਟਿਊਬਵੈਲ ਨੰਬਰ 6 ਦੇ ਕੋਲ ਗਿੱਲ ਨਗਰ ਵਿੱਚ ਸੋਮਵਾਰ ਤੋਂ ਸੁੱਕਰਵਾਰ ਅਧਿਆਪਕ ਅਵਿਨਾਸ ਜਿੰਦਲ ਬੱਚਿਆਂ ਨੂੰ ਪੜਾਇਆ ਕਰਨਗੇ। ਆਉਦੇ ਦਿਨਾਂ 'ਚ ਹੋਰਨਾਂ ਵਾਰਡਾਂ 'ਚ ਵੀ ਇਸ ਤਰਾਂ ਦਾ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਝਾ ਨਾ ਰਹਿ ਸਕੇਂ। ਅੱਜ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਨਾਲ ਅੰਗਰੇਜੀ 'ਚ ਵੀ ਪ੍ਰਪੱਖ ਕਰਨ ਦੀ ਹੈ ਤਾਂ ਜੋ ਬੱਚੇ ਕਿਸੇ ਵੀ ਦੇਸ 'ਚ ਜਾ ਕੇ ਕੰਮ ਕਰ ਸਕੇਂ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਾਤਾ ਪਿਤਾ ਬੱਚਿਆਂ ਨੂੰ ਇਸ ਕਲਾਸ 'ਚ ਭੇਜਣਾ ਚਾਹੁੰਦਾ ਹੈ ਤਾਂ ਅਧਿਆਪਕ ਅਵਿਨਾਸ ਜਿੰਦਲ ਜਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ।