ਆਪ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾ ਦਾ ਕੀਤਾ ਦੌਰਾ,ਅਕਾਲੀ ਤੇ ਕਾਂਗਰਸੀ ਅਪਾਸ ਵਿਚ ਮਿਲੇ ਹੋਏ ਹਨ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਪ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਪੋ੍ਰ. ਤੇਜਪਾਲ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾਂ ਤਹਿਤ ਪਿੰਡ ਕਾਉਂਕੇ ਕਲਾਂ,ਡਾਗੀਆਂ,ਕੋਠੇ ਰਾਹਲਾਂ,ਆਦਿ ਦੌਰਾ ਕੀਤਾ।ਇਸ ਸਮੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ ਨੇ ਸ਼ਹਿਰ ਤੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ।ਵਿਧਾਇਕ ਮਾਣੰੂਕੇ ਨੇ ਕਿਹਾ ਕਿ ਪੋ੍ਰ: ਤੇਜਪਾਲ ਸਿੰਘ ਗਿੱਲ ਇੱਕ ਇਮਨਦਾਰ,ਪੜੇ੍ਹ ਲਿਖੇ,ਮਿਹਨਤੀ,ਨੌਜਵਾਨ,ਸਝੂਵਾਨ ਆਗੂ ਹਨ ਇਸ ਸਾਡੇ ਲਈ ਸੁਨਿਹਰੀ ਮੌਕਾ ਹੈ ਕਿ ਅਸੀ ਸਾਰੇ ਏਕਤਾ ਦਾ ਸਬੂਤ ਦਿੰਦਿਆਂ ਹੋਏ 19 ਮਈ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਚੋਣ ਨਿਸਾਨ ਝਾੜੂ ਦੇ ਲਗਾਕੇ ਪੋ੍ਰ: ਤੇਜਪਾਲ ਸਿੰਘ ਗਿੱਲ ਨੂੰ ਕਾਮਯਾਬ ਕਰਨ।ਵਿਧਾਇਕ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਆਪਸ ਵਿਚ ਇੱਕਠੇ ਹਨ ਤੇ ਹਰ ਵਾਰ ਲੋਕ ਨੂੰ ਮੂਰਖ ਬਣਾਉਦੇ ਹਨ ਜਦੋ ਵੀ ਅਕਾਲੀ ਪਿੰਡਾਂ ਵਿੱਚ ਜਾਦੇ ਹਨ ਤਾਂ ਕਾਲੀ ਝੰਡੀਆਂ ਦਾ ਸਹਮਾਣਾ ਕਰਨ ਪੈਦਾਂ ਹੈ।ਲੋਕਾਂ ਨੂੰ ਕਾਂਗਰਸ ਤੇ ਅਕਾਲੀ ਪਾਰਟੀ ਤੇ ਕੋਈ ਵੀ ਵਿਸਵਾਸ਼ ਨਹੀ ਰਿਹਾ ਕਿਉਕਿ ਇਹਨਾਂ ਨੇ 10 ਸਾਲਾਂ ਵਿੱਚ ਤੇ ਕੈਪਟਨ ਨੇ 2ਸਾਲਾਂ ਵਿੱਚ ਹਲਕੇ ਵਿਕਾਸ ਵੱਲ ਕੋਈ ਵੀ ਧਿੳਾਂਨ ਨਹੀ ਦਿੱਤਾ।ਇਸ ਸਮੇ ਗੋਪੀ ਸ਼ਰਮਾ,ਨਿੱਕਾ ਗਾਲਿਬ,ਅਮਰਦੀਪ ਸਿੰਘ,ਜਸਪਾਲ ਸਿੱਧਵਾਂ,ਅਮਨ ਮਹਿਤਾ.ਕੁਲਦੀਪ ਸਿੰਘ ਘਾਗੂ,ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।