You are here

ਇਲਾਹਬਾਦ ਬੈਂਕ ਦੇ 155 ਸਾਲ ਪੂਰੇ ਹੋਣ ਤੇ ਮਨਾਇਆ ਸਮਾਗਮ

ਚੌਕੀਮਾਨ 25 ਅਪ੍ਰੈਲ (ਨਸੀਬ ਸਿੰਘ ਵਿਰਕ)  ਇਲਾਹਾਬਾਦ ਬੈਂਕ  ਹੰਬੜਾ ਦੇ 155 ਸਾਲ ਪੂਰੇ ਹੋਣ ਤੇ  ਇਲਾਕੇ ਦੇ ਪੱਤਵੰਤਿਆ ਵੱਲੋਂ  ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕੇਕ ਕੱਟਿਆ ਗਿਆ । ਇਸ ਸਮੇਂ  ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਕਿਹਾ ਕਿ  ਇਸ ਬੈਂਕ ਦੇ ਇਮਾਨਦਾਰ ਅਤੇ ਮਿਹਨਤੀ ਸਟਾਫ ਕਰਕੇ  ਇਸ ਬੈਂਕ ਚ ਖਾਤਾ ਲਾਭਪਾਤਰੀਆ ਦੀ ਕੋਈ ਕਮੀ ਨਹੀ ਹੈ  ਇਸ ਬੈਂਕ ਨੁੰ ਇੱਥੇ ਖੁਲ੍ਹਿਆ 155 ਸਾਲ ਹੋ ਗਏ ਹਨ ਜਿਸ ਦੀ ਖੁਸ਼ੀ ਚ  ਇਲਾਕਾ ਨਿਵਾਸੀਆ ਨੇ ਜਨਮ ਦਿਨ ਵਜੋ ਕੇਕ ਕੱਟਕੇ  ਖੁਸ਼ੀ ਮਨਾਈ  ।