ਸਾਬਕਾ ਸਰਵਿਸਮੈਨਾਂ ਦੀ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਦਵਿੰਦਰ ਸਿੰਘ ਬੀਹਲਾ

ਮੈ ਖੁਦ ਅਮਰੀਕਾ ਵਿੱਚ ਆਈ ਪੀ ਐਸ ਦੀ ਪੜਾਈ ਕੀਤੀ ਹੈ-ਦਵਿੰਦਰ ਸਿੰਘ ਬੀਹਲਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -( ਗੁਰਸੇਵਕ ਸਿੰਘ ਸੋਹੀ ) ਸਾਬਕਾ ਸਰਵਿਸਮੈਨ ਦੀ ਬਰਨਾਲਾ ਵਿਖੇ ਹੋਈ ਅਹਿਮ ਮੀਟਿੰਗ 'ਚ ਸੀਨੀਅਰ ਅਕਾਲੀ ਆਗੂ 'ਤੇ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਮੀਟਿੰਗ 'ਚ ਪੁੱਜਣ 'ਤੇ ਦਵਿੰਦਰ ਸਿੰਘ ਬੀਹਲਾ ਦਾ ਸਮੂਹ ਸਾਬਕਾ ਸਰਵਿਸਮੈਨ ਆਗੂਆਂ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮੈ ਖੁਦ ਅਮਰੀਕਾ ਵਿੱਚ ਆਈਪੀਐਸ ਦੀ ਪੜਾਈ ਕੀਤੀ ਹੈ ਜਿਸ ਕਰਕੇ ਮੈਨੂੰ ਸਿਲਵਰ ਤਗਮਾ ਜੈਤੂ ਸ੍ਰ ਗੁਰਮੁੱਖ ਸਿੰਘ ਢਿੱਲੋਂ, ਸ੍ਰ ਗੁਰਚਰਨ ਸਿੰਘ ਧੌਲਾ ਅਤੇ ਮੰਗਤ ਰਾਏ ਨੇ ਆਪਣੇ ਵਿਚਾਰ ਪੇਸ ਕਰਨ ਲਈ ਸੱਦਾ ਦਿੱਤਾ ਸੀ। ਉਹਨਾਂ ਕਿਹਾ ਦੇਸ ਲਈ ਨੌਕਰੀ ਕਰਦੇ ਲੋਕ ਦੇਸ ਦੇ ਸਹਿਯੋਗ 'ਚ ਵੱਡਾ ਯੋਗਦਾਨ ਪਾਉਦੇ ਹਨ। ਉਹਨਾਂ ਦੀ ਇਮਾਨਦਾਰੀ 'ਤੇ ਦੇਸ ਲਈ ਕੀਤੀ ਘਾਲਣਾ ਸਦਕਾ ਦੇਸ ਅੱਗੇ ਵੱਧ ਰਿਹਾ ਹੈ। ਉਹਨਾਂ ਸਮੂਹ ਸਾਬਕਾ ਸਰਵਿਸਮੈਨ ਜਥੇਬੰਦੀ ਦੇ ਆਗੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀ ਜੋ ਦੇਸ ਲਈ ਕੀਤਾ ਉਹ ਇੱਕ ਇਤਿਹਾਸ ਹੈ ਜਿਸ 'ਚ ਸਾਬਕਾ ਸਰਵਿਸਮੈਨ ਪ੍ਰਤੀ ਸੁਨਹਿਰੇ ਸਬਦ ਦਰਜ ਹੋਣਗੇ। ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਦੇਸ ਦਾ ਨੌਜਵਾਨ ਜਾਗਰੁਕ ਹੋ ਕੇ ਸਮਾਜਿਕ, ਧਾਰਮਿਕ 'ਤੇ ਰਾਜਨੀਤਿਕ ਖੇਤਰ 'ਚ ਮੱਲਾ ਮਾਰ ਰਿਹਾ ਹੈ। ਜਿਸ ਦੀ ਮਿਸਾਲ ਦਵਿੰਦਰ ਸਿੰਘ ਬੀਹਲਾ ਤੋਂ ਮਿਲਦੀ ਹੈ ਜੋ ਲਗਾਤਾਰ ਅੱਗੇ ਵੱਧ ਕੇ ਰਾਜਨੀਤਿਕ 'ਤੇ ਸਮਾਜਿਕ ਸਰਗਰਮੀਆਂ 'ਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਸਾਬਕਾ ਸਰਵਿਸਮੈਨਾਂ ਵੱਲੋਂ ਦਵਿੰਦਰ ਸਿੰਘ ਬੀਹਲਾ ਦਾ ਸਨਮਾਨ ਕੀਤਾ ਗਿਆ। ਅਖੀਰ ਦਵਿੰਦਰ ਸਿੰਘ ਬੀਹਲਾ ਨੇ ਵਿਸਵਾਸ ਦਿਵਾਇਆ ਕਿ ਉਹ ਸਾਬਕਾ ਸਰਵਿਸਮੈਨ ਜਥੇਬੰਦੀ ਦਾ ਹਰ ਪੱਖ ਤੋਂ ਸਾਥ ਦੇਣਗੇ 'ਤੇ ਪੂਰਾ ਸਹਿਯੋਗ ਕੀਤਾ ਜਾਵੇਗਾ।