You are here

ਬਰਮਿੰਘਮ ਦੇ ਹੋਸਟਲ 'ਚ ਠਹਿਰਨ ਵਾਲੇ 56 ਵਿਅਕਤੀ ਕੋਰੋਨਾ ਦੇ ਸ਼ਿਕਾਰ

ਬਰਮਿੰਘਮ,   ਸਤੰਬਰ  2020-(ਗਿਆਨੀ ਰਵਿਦਾਰਪਾਲ ਸਿੰਘ  ) ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਘੱਟ ਨਹੀਂ ਹੋ ਰਿਹਾ । ਬਰਮਿੰਘਮ ਦੇ ਇਕ ਹੋਸਟਲ ਵਿਚ 56 ਠਹਿਰਨ ਵਾਲੇ ਵਿਅਕਤੀ ਇਸ ਵਾਇਰਸ ਦੇ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ । ਪਤਾ ਲੱਗਦੇ ਸਾਰ ਇਨ੍ਹਾਂ ਸਾਰਿਆਂ ਨੂੰ ਹੋਸਟਲ ਤੋਂ ਬਾਹਰ ਕਿਸੇ ਹੋਰ ਜਗਾ ਭੇਜ ਦਿੱਤਾ ਗਿਆ ਹੈ । ਉਕਤ ਪਤਾ ਲੱਗਣ 'ਤੇ ਇਹ ਹੋਸਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੀੜਤਾਂ ਨੂੰ ਬਦਲਵੀਂ ਰਿਹਾਇਸ਼ 'ਚ ਭੇਜਿਆ ਗਿਆ ਹੈ ਜਿੱਥੇ ਉਹ ਇਕਾਂਤਵਾਸ 'ਚ ਹਨ ਅਤੇ ਉਨ੍ਹਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ । ਵੈਸਟ ਮਿਡਲੈਂਡਜ਼ ਕੰਬਾਈਡ ਅਥਾਰਟੀ ਦੇ ਨੇਤਾ ਇਯਾਨ ਵਾਰਡ ਨੇ ਸੰਬੋਧਨ ਕਰਦਿਆਂ ਪੁਸ਼ਟੀ ਕੀਤੀ ਕਿ ਐਜਬੈਸਟਨ ਸਟੋਨ ਰੋਡ ਦੇ ਹੋਸਟਲ ਵਿਚ ਕਈ ਵਸਨੀਕਾਂ ਨੂੰ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਸੀ । ਕੌਸਲ ਹੁਣ ਹੋਰ ਵਸਨੀਕਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਦਫਤਰ ਅਤੇ ਪਬਲਿਕ ਹੈਲਥ ਇੰਗਲੈਂਡ ਨਾਲ ਕੰਮ ਕਰ ਰਹੀ ਹੈ ।