ਮਹਿਲ ਕਲਾਂ /ਬਰਨਾਲਾ -ਸਤੰਬਰ (ਗੁਰਸੇਵਕ ਸਿੰਘ ਸੋਹੀ)- ਨਿਊ ਪੈਨਸ਼ਨ ਸਕੀਮ ਇਪਲਾਈਮੈਂਟ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਦੀ ਅਗਵਾਈ ਹੇਠ ਪੁਰਾਣੀ ਪੈੰਨਸ਼ਨ ਬਹਾਲ ਕਰਵਾਉਣ ਨੂੰ ਲੈ ਕੇ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਈ ਯੂ ਸਾਂਝੇ ਤੌਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦੇ ਓੁਲੀਕੇ ਪ੍ਰੋਗਰਾਮ ਤਹਿਤ ਬਲਾਕ ਮਹਿਲ ਕਲਾਂ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਇਸ ਮੌਕੇ ਜਥੇਬੰਦੀ ਦੇ ਬੀ ਐੱਡ ਫਰੰਟ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਮੀਤ ਪ੍ਰਧਾਨ ਦਲਜਿੰਦਰ ਸਿੰਘ ਪੰਡੋਰੀ ਜਿੰਦਰ ਸਿੰਘ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿਰਕ ਦਰਜਾ ਚਾਰ ਯੂਨੀਅਨ ਦੇ ਆਗੂ ਚਮਕੌਰ ਸਿੰਘ ਪੰਡੋਰੀ ਬੀ ਐੱਡ ਫਰੰਟ ਦੀ ਪੈ੍ਸ ਸਕੱਤਰ ਗੁਰਤੇਜ ਸਿੰਘ ਖਿਆਲੀ ਸਕੱਤਰ ਵਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੁਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ। ਉਕਤ ਜੱਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕੀਤੀ ਰਹੀ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਲੜਨ ਲਈ ਸਾਂਝਾ ਪਲੇਟਫਾਰਮ ਤਿਆਰ ਕਰਕੇ ਐਨ ਪੀ ਐਸ ਈ ਯੂ ਜਥੇਬੰਦੀ ਦਾ ਗਠਨ ਕਰਕੇ ਮੁਲਾਜ਼ਮ ਵਰਗ ਵਿੱਚ ਨਵਾਂ ਜੋਸ਼ ਭਰਿਆ ਗਿਆ ਹੈ ਉਨ੍ਹਾਂ ਕਿਹਾ ਕਿ ਐਨ ਪੀ ਐਸ ਈ ਯੂ ਦੇ ਝੰਡੇ ਹੇਠ ਦੋਵੇਂ ਜੱਥੇਬੰਦੀਆਂ ਨੇ ਸਾਂਝਾ ਐਕਸ਼ਨ ਕਰਦਿਆਂ ਪੰਜਾਬ ਭਰ ਦੇ ਹਰ ਬਲਾਕ ਵਿੱਚ ਉਕਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਓੁਕਤ ਆਗੂਆਂ ਨੇ ਕਿਹਾ ਕਿ ਸਰਕਾਰ ਇਸੇ ਤਰਾਂ ਮੂਲਾਜਮਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕਰਦੀ ਰਹੀ ਜਾਂ ਟਾਲ ਮਟੋਲ ਵਾਲੀ ਗੱਲ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਇਸ ਮੌਕੇ ਜਥੇਬੰਦੀ ਦੇ ਆਗੂ ਬੇਅੰਤ ਸਿੰਘ ਗਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਦੇ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਹੈ ਜੇ ਸਰਕਾਰ ਐਨ ਪੀ ਐਸ ਖਾਤਿਆਂ ਵਿੱਚ ਪਿਆ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਨੂੰ ਜੀ ਪੀ ਐਫ ਵਿੱਚ ਬਦਲ ਕੇ ਪੁਰਾਣੀ ਪੈਨਸ਼ਨ ਲਾਗੂ ਕਰੇ ਤਾਂ ਸਰਕਾਰ ਇਹ ਪੈਸਾ ਜੋ ਕਿ ਹਜਾਰਾਂ ਕਰੋੜ ਹੈ ਵਰਤੋਂ ਵਿੱਚ ਲਿਆ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ ਇਸ ਮੌਕੇ ਬਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਵਰਿੰਦਰ ਕੁਮਾਰ, ਕਮਲਦੀਪ ਖਿਆਲੀ, ਅਵਤਾਰ ਸਿੰਘ, ਬੇਅੰਤ ਸਿੰਘ ਅਤੇ ਚਮਕੌਰ ਸਿੰਘ ਪੰਡੋਰੀ ਦੇ ਹੌਸਲੇ ਬੁਲੰਦ ਹਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਲੜਦੇ ਰਹਿਣ ਦੇ ਪ੍ਰਤੀਕਰਮ ਦਿੱਤੇ।ਇਸ ਮੌਕੇ ਮਹਿੰਦਰ ਸਿੰਘ, ਬੂਟਾ ਸਿੰਘ, ਕੁਲਵੀਰ ਕੌਰ (ਜੀ ਆਰ ਅੈੱਸ),ਗੁਰਪ੍ਰੀਤ ਕੌਰ ਪੰਚਾਇਤ ਸਕੱਤਰ ਅਤੇ ਜਸਵੀਰ ਕੌਰ ਡਾਟਾ ਐਂਟਰੀ ਅਪਰੇਟਰ ਆਦਿ ਹਾਜ਼ਰ ਸਨ।