ਪੰਜਾਬ 'ਚ ਕੋਰੋਨਾ ਨਾਲ 24 ਘੰਟਿਆਂ ਵਿੱਚ ਹੋਈਆਂ 54 ਮੌਤਾਂ 

ਤਿੰਨ ਡੈਂਟਲ ਸਰਜਨਾਂ ਸਮੇਤ 1717 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ ਵਿਚ ਕੋਰੋਨਾ ਦੀ ਵੱਧਦੀ ਇਨਫੈਕਸ਼ਨ ਨੂੰ ਰੋਕਣ ਲਈ ਪਹਿਲੀ ਕਤਾਰ ਵਿਚ ਡਟੇ ਡਾਕਟਰਾਂ, ਸਿਹਤ ਤੇ ਪੁਲਿਸ ਮੁਲਾਜ਼ਮਾਂ ਦਾ ਇਸ ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਅੰਮ੍ਰਿਤਸਰ ਦੇ ਡੈਂਟਲ ਕਾਲਜ ਦੇ ਤਿੰਨ ਸਰਜਨ, ਮੋਗਾ ਦੇ ਜ਼ਿਲ੍ਹਾ ਕੋਰੋਨਾ ਨੋਡਲ ਅਧਿਕਾਰੀ ਇਸ ਦੀ ਲਪੇਟ ਵਿਚ ਆਏ ਹਨ। ਇਸਦੇ ਨਾਲ ਹੀ ਪਟਿਆਲਾ ਵਿਚ ਚਾਰ ਅਤੇ ਤਰਨਤਾਰਨ 'ਚ ਵਿਧਾਇਕ ਅਗਨੀਹੋਤਰੀ ਦੀ ਸੁਰੱਖਿਆ ਵਿਚ ਤਾਇਨਾਤ ਤਿੰਨ ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਪਾਏ ਗਏ ਹਨ। ਸੂਬੇ ਵਿਚ ਐਤਵਾਰ ਨੂੰ 54 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਐੱਸਐੱਮਓ ਡਾ. ਅਰੁਣ ਸ਼ਰਮਾ ਵੀ ਸ਼ਾਮਲ ਹਨ। ਸਭ ਤੋਂ ਜ਼ਿਆਦਾ ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇਸੇ ਤਰ੍ਹਾਂ ਪਟਿਆਲਾ ਵਿਚ ਨੌਂ, ਜਲੰਧਰ ਵਿਚ ਛੇ ਅਤੇ ਅੰਮ੍ਰਿਤਸਰ ਵਿਚ ਪੰਜ ਲੋਕ ਕੋਰੋਨਾ ਦੇ ਸ਼ਿਕਾਰ ਬਣੇ ਹਨ। ਸੂਬੇ ਵਿਚ ਸਭ ਤੋਂ ਜ਼ਿਆਦਾ ਮਰੀਜ਼ ਹੁਣ ਵੀ ਲੁਧਿਆਣਾ, ਮੋਹਾਲੀ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਪਾਏ ਜਾ ਰਹੇ ਹਨ। ਹਾਲਾਂਕਿ ਇਨ੍ਹੀਂ ਦਿਨੀਂ ਗੁਰਦਾਸਪੁਰ ਵਿਚ ਵੀ ਅਚਾਨਕ ਤੋਂ ਇਨਫੈਕਟਿਡਾਂ ਦੀ ਗਿਣਤੀ ਵਧਣ ਲੱਗੀ ਹੈ। ਐਤਵਾਰ ਨੂੰ ਸੂਬੇ ਵਿਚ ਕੁਲ 1717 ਲੋਕ ਇਨਫੈਕਟਿਡ ਪਾਏ ਗਏ ਅਤੇ 1656 ਲੋਕ ਠੀਕ ਹੋ ਕੇ ਘਰ ਪਰਤ ਗਏ। ਲੁਧਿਆਣਾ ਵਿਚ 277, ਮੋਹਾਲੀ ਵਿਚ 240, ਜਲੰਧਰ 223, ਪਟਿਆਲਾ ਵਿਚ 183, ਅੰਮ੍ਰਿਤਸਰ ਵਿਚ 113 ਅਤੇ ਗੁਰਦਾਸਪੁਰ ਵਿਚ 121 ਲੋਕ ਪਾਜ਼ੇਟਿਵ ਪਾਏ ਗਏ ਹਨ।