ਜਿਹੜੇ ਗੁਰੂ ਵਾਲੇ ਨੀ ਬਣੇ ਉਨਾਂ ਲੋਕਾਂ ਦੀ ਕੀ ਬਣਨਾ- ਰਵਨੀਤ ਬਿੱਟੂ

ਜਗਰਾਂਓ ਹਲਕੇ ਦੇ ਵੱਡੀ ਗਿਣਤੀ ਚ ਨਾਮੀ ਆਗੂ ਕਾਂਗਰਸ ਚ ਹੋਏ ਸ਼ਾਮਿਲ 

ਜਗਰਾਉਂ,  ਅਪ੍ਰੈਲ  ( ਮਨਜਿੰਦਰ ਗਿੱਲ)—ਰਵਨੀਤ ਬਿੱਟੂ ਦੇ ਹੱਕ ਵਿੱਚ, ਮਲਕੀਤ ਸਿੰਘ ਦਾਖਾ ਦੀ ਅਗਵਾਈ ਚ ਰੱਖੇ ਜਗਰਾਂਓ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਬਿੱਟੂ ਵੱਲੋਂ ਅਨੇਕਾਂ ਪਿੰਡਾਂ ਦੇ ਕਾਂਗਰਸ ਪਾਰਟੀ ਦਾ ਪ੍ਰਚਾਰ ਵੋਟਾਂ ਪੰਜੇ ਤੇ ਲਾਉਣ ਦੀ ਅਪੀਲ ਕੀਤੀ। ਮਲਕੀਤ ਸਿੰਘ ਦਾਖਾ ਅਤੇ ਅਮਰੀਕ ਸਿੰਘ ਆਲੀਵਾਲ ਦੀ ਅਗਵਾਈ ਚ ਜਗਰਾਂਓ ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਰੱਖੇ ਸਮਾਗਮ ਦੌਰਾਨ ਜਿੱਥੇ ਇਲਾਕੇ ਦੇ ਅਨੇਕਾਂ ਨਾਮੀ ਆਗੂਆਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰਕੇ ਰਵਨੀਤ ਬਿੱਟੂ ਦੇ ਹੱਥ ਮਜਬੂਤ ਕੀਤੇ, ਉੱਥੇ ਹੀ ਬੀਬੀਆਂ ਵੱਲੋਂ ਵੀ ਬਿੱਟੂ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ ਗਿਆ। ਇਸ ਮੋਕੇ ਬੱਦੋਵਾਲਾ, ਰਾਮਗੜ੍ਹ, ਲੀਲਾਂ ਮੇਘ ਸਿੰਘ ਵਾਲਾ, ਰਸੂਲਪੁਰ ਜੰਡੀ, ਸੰਗਤਪੁਰਾ, ਬਰਸਾਲ, ਬਜੁਰਗ, ਚੀਮਾ, ਮਲਕ, ਪੋਂਨਾ, ਅਲੀਗੜ੍ਹ, ਸਿਧਵਾਂ ਕਲਾਂ ਅਤੇ ਸਿਧਵਾਂ ਖੁਰਦ ਆਦਿ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵੋਟਰਾਂ ਨੂੰ ਆਪਣੇ ਸੰਬੋਧਨ ਸਮੇਂ ਬਿੱਟੂ ਨੇ ਰਾਹੁਲ ਗਾਂਧੀ ਦੀ ਵਿਚਾਰਧਾਰਾ, ਨੀਤੀਆਂ ਅਤੇ ਆਪਣੀਆਂ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ।  ਇਸ ਮੌਕੇ ਉਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ।  ਬਿੱਟੂ ਨੇ ਕਿਹਾ ਕਿ ਜਿਹੜੇ ਬਾਦਲ ਗੁਰੂ ਵਾਲੇ ਨਹੀਂ ਬਣੇ, ਉਨਾਂ ਲੋਕਾਂ ਦੇ ਕੀ ਬਣਨਾ। ਉਨਾਂ ਬੈਂਸ ਭਰਾਂਵਾਂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਹਲਕਾ ਆਤਮ ਨਗਰ ਅਤੇ ਦੱਖਣੀ ਦਾ ਹਾਲ ਨਰਕ ਤੋਂ ਬੁਰਾ ਹੈ ਕਿਉਂਕਿ ਉਨਾਂ ਫੋਕੀ ਸ਼ੋਹਰਤ ਬਟੋਰਣ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਬੈਂਸਾਂ ਦੀ ਅਸਲੀਅਤ ਤੋਂ ਵਾਕਿਫ ਹੋ, ਉਨਾਂ ਦੇ ਆਪਣੇ ਸਾਥੀ ਹੀ ਸਾਥ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਉਨਾਂ ਕਿਹਾ ਕਿ ਪ੍ਰਤੀਦਿਨ ਵਰਤੋਂ ਵਿੱਚ ਆਉਣ ਵਾਲੇ ਪੈਟਰੋਲ, ਡੀਜਲ ਅਤੇ ਗੈਸ ਦੇ ਰੇਟਾਂ ਵਿੱਚ ਮੋਦੀ ਸਰਕਾਰ ਵੱਲੋਂ ਆਏ ਦਿਨ ਕੀਤੇ ਗਏ ਵਾਧਿਆਂ ਕਾਰਨ ਦੇਸ਼ ਵਾਸੀ ਜਿੱਥੇ ਪਹਿਲਾਂ ਹੀ ਪ੍ਰੇਸ਼ਾਨੀਆ ਵਿੱਚ ਘਿਰੇ ਹੋਏ ਸਨ, ਉੱਥੇ ਮੋਦੀ ਵੱਲੋਂ ਕੀਤੀ ਨੋਟਬੰਦੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਬਿੱਟੂ ਨੇ ਕਿਹਾ ਕਿ ਆਪਣੇ ਪੈਸੇ ਲੈਣ ਲਈ ਆਮ ਲੋਕਾਂ ਨੂੰ ਲਾਈਨਾ ਵਿੱਚ ਤਾਂ ਲੱਗਣਾ ਹੀ ਪਿਆ ਬਲਕਿ ਕਈ ਬਹੁਤ ਸਾਰੀਆਂ ਬੇਕਸੂਰ ਜਾਨਾਂ ਵੀ ਜਾਣ ਨਾਲ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਪਿਆ ਤੇ ਫਿਰ ਲੋਕਾਂ ਨੂੰ 15-15 ਲੱਖ ਦੇ ਖਵਾਬ ਦਿਖਾ ਕੇ ਉਨਾਂ ਨਾਲ ਧੋਖੇ ਦੀ ਰਾਜਨੀਤੀ ਕੀਤੀ। ਉਨਾਂ ਵਿਸ਼ਵਾਸ ਦਿਵਾਇਆ ਕਿ ਰਾਹੁਲ ਗਾਂਧੀ ਦੀ ਸਰਕਾਰ ਬਨਣ ਤੇ ਲੁਧਿਆਣਾ ਲੋਕ ਸਭਾ ਹਲਕੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਅਮਰੀਕ ਸਿੰਘ ਆਲੀਵਾਲ, ਸੋਨੀ ਗਾਲਿਬ, ਅਮਰਿੰਦਰ ਜੱਸੋਵਾਲ, ਕੇ.ਕੇ. ਬਾਵਾ, ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ  ਅਤੇ ਵਰਕਰ ਹਾਜਿਰ ਸਨ।