ਜੇਕਰ ਸਾਡੇ  ਕਾਰੋਬਾਰ ਚਾਲੂ ਨਾ ਕੀਤੇ ਤਾਂ ਅਗਲਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ  

ਡੀਜੇ ਸਾਊਂਡ ਲਾਈਟ ਦਾ ਕੰਮ ਪਿਛਲੇ ਚਾਰ ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਕਾਰੋਬਾਰ ਚਲਾਉਂਦੇ ਆ ਰਹੇ ਲੋਕਾਂ ਨੂੰ ਭੁੱਖ ਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ -ਗੁਰਮੀਤ ਖਿਪਆਲੀ 

 ਮਹਿਲ ਕਲਾਂ/ਬਰਨਾਲਾ-ਅਗਸਤ 2020 ( ਗੁਰਸੇਵਕ  ਸਿੰਘ ਸੋਹੀ) ਡੀ ਜੇ ਲਾਈਟ ਸਾਊਂਡ ਐਸੋਸੀਏਸ਼ਨ ਪੰਜਾਬ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਖਿਆਲੀ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਕਰਨ ਉਪਰੰਤ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਕਰੋਨਾ ਵਾਇਰਸ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਪਹਿਲਾਂ 50 ਵਿਅਕਤੀਆਂ ਦਾ ਇਕੱਠ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਤੋਂ ਬਾਅਦ ਹੁਣ 30 ਵਿਅਕਤੀਆਂ ਦੀਆਂ ਹਦਇਤਾਂ ਜਾਰੀ ਕੀਤੀਆਂ ਜਾਣ ਨੂੰ ਲੈ ਕਿ ਡੀ ਜੇ ਅਤੇ ਸਾਊਂਡ ਲਾਈਟ ਡੈਕੋਰੇਸ਼ਨ ਦਾ ਕੰਮ ਪਿਛਲੇ ਸਮੇਂ ਤੋਂ ਬੰਦ ਪਏ ਨੂੰ ਚਾਲੂ ਕਰਾਉਣ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਸ਼ਨ ਕਰਕੇ ਪੈਲੇਸ ਅੰਦਰੋਂ 30 ਵਿਅਕਤੀਆਂ ਦੀ ਬਜਾਏ 200 ਵਿਅਕਤੀਆਂ ਦਾ ਘੱਟ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ।ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਖਿਆਲੀ, ਸੰਗਮ ਡੀਜੇ ਦੇ ਮਾਲਕ ਤਰਲੋਕ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲ ਰਹੇ ਕਰੋਪ ਕਾਰਨ ਪਿਛਲੇ ਸਮਿਆਂ ਤੋਂ ਪੈਲਸਾਂ ਵਿੱਚ ਇਕੱਠਾਂ ਉੱਪਰ ਲਗਾਈ ਗਈ ਰੋਕ ਨੂੰ ਲੈ ਕੇ ਡੀਜੇ ਸਾਊਂਡ ਲਾਇਟ ਡੈਕੋਰੇਸ਼ਨ ਦਾ ਕੰਮ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਰੁਜ਼ਗਾਰ ਚਲਾ ਰਹੇ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ।ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ 50 ਵਿਅਕਤੀਆਂ ਦਾ ਇਕੱਠ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ।ਪਰ ਹੁਣ ਉਸ ਨੂੰ ਘਟਾ ਕੇ ਸਿਰਫ 30 ਵਿਅਕਤੀਆਂ ਦਾ ਘੱਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਕਰਕੇ ਰੁਜ਼ਗਾਰ ਚਲਾਉਂਦੇ ਆ ਰਹੇ ਲੋਕਾਂ ਦਾ ਰੁਜ਼ਗਾਰ ਲਗਾਤਾਰ ਬੰਦ ਪਏ ਹੋਣ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨੀ ਘੱਟ ਗਿਣਤੀ ਦਾ ਇਕੱਠ ਬੰਦੀਆਂ ਦੇ ਤਾਂ ਦਿੱਤੀਆਂ ਜਾਣ ਦੇ ਬਾਵਜੂਦ ਲੋਕ ਪੈਲੇਸਾਂ ਬੁੱਕ ਨਹੀਂ ਕਰਵਾ ਰਹੇ ।ਉਨ੍ਹਾਂ ਕਿਹਾ ਕਿ ਡੀਜੇ ਲਾਈਟ ਸਾਊਂਡ ਡੈਕੋਰੇਸ਼ਨ ਦਾ ਕੰਮ ਜ਼ਿਆਦਾਤਰ ਪੈਲੇਸਾਂ ਨਾਲ ਹੀ ਜੁੜਿਆ ਹੋਇਆ ਹੈ ।ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੈਲਸਾਂ ਵਿੱਚ 30 ਵਿਅਕਤੀਆਂ ਦਾ ਇਕੱਠ ਕਰਨ ਦੀ ਬਜਾਏ 200 ਵਿਅਕਤੀਆਂ ਦਾ ਘੱਟ ਕਰਨ ਦੀ ਆਗਿਆ ਦਿੱਤੀ ਜਾਵੇ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਾਡੇ ਬੰਦ ਪਏ ਕਾਰੋਬਾਰ ਚਾਲੂ ਨਾ ਕੀਤੇ ਤਾਂ ਅਗਲਾ ਪੰਜਾਬ ਪੱਧਰ ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੰਗਮ ਡੀਜੇ , ਨਿਊ ਭਾਰਤ ਡੀਜੇ ਮਹਿਲ ਕਲਾਂ,, ਡੀਜੇ ਹੈਰੀ ਡੀਜੇ ,ਸੰਗਰਾਮ ਡੀਜੇ ,ਖਾਨ ਡੀ ਜੇ ਬੀ ਸਾਊਂਡ ਨਿਹਾਲੂਵਾਲ.,ਦੀਪਾ ਡੀ ਜੇ ਮਹਿਲ ਕਲਾਂ, ਐਪਲ ਡੀਜੇ ਧਨੇਰ ,ਜੇਲਰ ਡੀ ਜੇ ਗਾਗੇਵਾਲ ,ਧਾਲੀਵਾਲ ਲਾਈਟ ਸਹਿਜੜਾ ,ਸੁਖਪਾਲ ਡੀਜੇ ਠੁੱਲ੍ਹੀਵਾਲ ,ਕਾਲਾ ਡੀਜੇ ਕੁਰੜ, ਜਾਸਨ ਡੀਜੇ ਪੰਡੋਰੀ ,ਜੱਸੀ ਡੀਜੇ ਸਹਿਜੜਾ ਆਦਿ ਵੀ ਹਾਜ਼ਰ ਸਨ।