ਮਹਿਲ ਕਲਾਂ/ ਬਰਨਾਲਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਹਲਕਾ ਇੰਨਚਾਰਜ ਸੰਤ ਬਲਵੀਰ ਸਿੰਘ ਘੁੰਣਸ ਦੀ ਅਗਵਾਈ ਅਧੀਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰ ਰੈਕਾਂ ਕੁਤਬਾ ਬਾਹਮਣੀਆਂ ਅਤੇ ਤਰਨਜੀਤ ਸਿੰਘ ਦੁੱਗਲ ਦੇ ਵੱਲੋਂ ਚਲਾਈ ਗਈ ਯੂਥ ਚੇਤਨਾ ਜੋੜੋ ਮੁਹਿੰਮ ਦੇ ਤਹਿਤ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਉਨ੍ਹਾਂ ਆਪਣੇ ਯੂਥ ਨੂੰ ਮਜ਼ਬੂਤ ਬਣਾਉਣ ਦੇ ਲਈ ਵੱਖ-ਵੱਖ ਸੁਝਾਅ ਪੇਸ਼ ਕੀਤੇ, ਸਾਬਕਾ ਸਰਪੰਚ ਮੋਹਨ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਅਤੇ ਨਿਧੱੜਕ ਰੀਡਰ ਵੀ ਹੈ ਜੋ ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਲੋਕਾਂ ਦੇ ਦੁੱਖ,ਸੁੱਖ ਵਿੱਚ ਹਰ ਸਮੇਂ ਖੜ੍ਹਨ ਵਾਲੇ ਹਨ। ਬਾਦਲ ਸਰਕਾਰ ਦੇ ਰਾਜ ਦੌਰਾਨ ਰਿਕਾਰਡ ਤੋੜ ਵਿਕਾਸ ਦੇ ਕੰਮਾਂ ਤੇ ਮੋਹਰਾਂ ਲਾਈਆ ਸਨ। ਨੌਜਵਾਨ ਅਕਾਲੀ ਆਗੂ ਅਜੀਤ ਸਿੰਘ ਸੋਹੀ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਅਕਾਲੀ ਦਲ ਉਹ ਹੈ ਜਿਸ ਕੋਲ ਤੱਕੜੀ ਦਾ ਚੋਣ ਨਿਸ਼ਾਨ ਹੈ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਨ੍ਹਾਂ ਜੋ ਕਿਹਾ ਉਹ ਕਰਕੇ ਦਿਖਾਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵੱਡੇ- ਵੱਡੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਅੱਜ ਤਿੰਨ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੇ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਸ ਸਮੇਂ ਅਕਾਲੀ ਆਗੂ ਪ੍ਰਧਾਨ ਮਲਕੀਤ ਸਿੰਘ ਬਿੱਲੂ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਅਤੇ ਸੜਕਾਂ ਉੱਪਰ ਆ ਕੇ ਆਪਣੇ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਚ ਕੰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਜੋਸ਼ 2022 ਚ ਨਵਾਂ ਬਦਲਾਵ ਲੈ ਕੇ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਗੋਰਖਾ ਸਿੰਘ ਸੋਹੀਆਂ, ਪ੍ਰਧਾਨ ਸਤਨਾਮ ਸਿੰਘ, ਲਸ਼ਮਣ ਸਿੰਘ, ਕ੍ਰਿਸ਼ਨ ਸਿੰਘ, ਰਜਿੰਦਰ ਸਿੰਘ, ਸਾਬਕਾ ਸਰਪੰਚ ਪਰਵਿੰਦਰ ਸਿੰਘ, ਕੇਵਲ ਸਿੰਘ, ਬਖਤੌਰ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ।