ਭਾਕਿਯੂ ਏਕਤਾ( ਡਕੌੰਂਦਾ) ਦੀ ਜਿਲ੍ਹਾ ਪੱਧਰੀ ਮੀਟਿੰਗ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਦੀ ਜਿਲ੍ਹਾ ਪੱਧਰੀ ਵੱਡੀ ਮੀਟਿੰਗ ਗੁਰਦਵਾਰਾ ਸਾਹਿਬ ਵਿਖੇ ਦਰਸ਼ਨ ਸਿੰਘ ਉੱਗੋਕੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਾਰੇ ਜਿਲ੍ਹੇ ਭਰ ਦੀਆਂ ਪਿੰਡ ਇਕਾਈਆਂ ਦੇ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ'ਤੇ ਪੁੱਜੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲ ਕਲਾਂ ਲੋਕ ਘੋਲ ਦੇ 23 ਵਰ੍ਹੇ ਪੂਰੇ ਹੋਣ ਤੇ ਕਰੋਨਾ ਸੰਕਟ ਦੇ ਚਲਦਿਆਂ ਇਸ ਵਾਰ ਮੰਡੀ ਮਹਿਲ ਕਲਾਂ ਵਿਖੇ ਪਹਿਲਾਂ ਦੀ ਤਰ੍ਹਾਂ ਨਹੀਂ ਮਨਾਈ ਜਾਵੇਗੀ ਸਗੋਂ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਨੂੰ 12 ਅਗਸਤ ਨੂੰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ ਮਨਾਉਣ ਦੀ ਕੜੀ ਵਜੋ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਦਿੱਤੇ ਸੱਦੇ ਨਾਲ ਤਾਲਮੇਲ ਕਰਕੇ ਉਸੇ ਦਿਨ ਪਿੰਡ-ਪਿੰਡ ਪੂਰੇ ਜੋਸ਼ ਅਤੇ ਉਤਸ਼ਾਂਹ ਨਾਲ ਮਨਾਇਆ ਜਾਵੇਗਾ। ਕਰੋਨਾ ਸੰਕਟ ਦੇ ਚਲਦਿਆਂ ਡਰ ਅਤੇ ਦਹਿਸ਼ਤ ਦਾ ਮਹੌਲ ਹਕੂਮਤ ਨੇ ਸਿਰਜਿਆ ਹੋਇਆ ਹੈ। ਇਸ ਦੌਰ ਵਿੱਚ ਵੀ ਮਹਿਲ ਕਲਾਂ ਲੋਕ ਘੋਲ ਇੱਕ ਅਜਿਹੀ ਰੋਸ਼ਨੀ ਬਖੇਰ ਰਿਹਾ ਹੈ ਜੋ ਹਨੇਰਿਆਂ ਨੂੰ ਚੀਰਦੀ ਚਾਨਣ ਦੀ ਅਜਿਹੀ ਕਿਰਨ ਹੈ। ਜੋ ਭਵਿੱਖ ਦੇ ਸੰਘ੍ਰਸ਼ਾਂ ਲਈ ਪ੍ਰੇਰਨਾ ਸ੍ਰੋਤ ਹੈ।  ਮੀਟਿੰਗ ਵਿੱਚ 12 ਅਗਸਤ ਦੀਆਂ ਤਿਆਰੀਆਂ ਲਈਨ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਜਾਰੀ ਕੀਤਾ। ਰੰਗਦਾਰੀ ਪੋਸਟਰ ਲਾਉਣ ਲਈ ਬਲਾਕ ਪੱਧਰੀਆਂ ਆਗੂ ਟੀਮਾਂ ਬਣਾਕੇ ਵੰਡ ਕੀਤੀ ਗਈ। ਇਸ ਲੋਕ ਘੋਲ ਦੀਆਂ ਪ੍ਰਾਪਤੀਆਂ ਲੋਕ ਸੱਥਾਂ ਵਿੱਚ ਲਿਜਾਣ ਲਈ ਪਿੰਡ-ਪਿੰਡ ਮੀਟਿੰਗਾਂ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਮਹਿਤਾ, ਹਰਚਰਨ ਸਿੰਘ ਸੁਖਪੁਰਾ, ਰਾਮ ਸਿੰਘ ਸ਼ਹਿਣਾ, ਭਾਗ ਸਿੰਘ ਕੁਰੜ, ਜਸਵੰਤ ਸਿੰਘ ਸੋਹੀ,ਸਿਕੰਦਰ ਭੂਰੇ,ਬਾਬੂ ਖੁੱਡੀਕਲਾਂ, ਮੇਲਾ ਸਿੰਘ ਖੁੱਡੀਕਲਾਂ, ਬੂਟਾ ਸਿੰਘ ਬਰਾੜ ਆਦਿ ਕਿਸਾਨ ਆਗੂਆਂ ਨੇ ਭਾਗ ਲਿਆ ਅਤੇ ਕੀਮਤੀ ਵਿਚਾਰ ਰੱਖੇ।