ਫ਼ਤਹਿਗੜ੍ਹ ਸਾਹਿਬ , ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ਰ ਸਿੰਘ ਜਗੇੜਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ , ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ੜ ਸਾਹਿਬ ' ਤੇ ਤਲਬ ਕਰਨ ਅਤੇ ਸਿੱਖ ਰਹੁ - ਰੀਤਾਂ ਅਨੁਸਾਰ ਸੁਖਬੀਰ ਬਾਦਲ ਨੂੰ ਸਜ਼ਾ ਦੇਣ । ਜੇਕਰ ਜਥਦਾਰਾਂ ਵੱਲੋਂ ਇਸ ਮਾਮਲੇ ' ਚ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਚ ਕੋਈ ਢਿੱਲ ਮੱਠ ਵਰਤੀ ਗਈ ਤਾਂ ਹੁਣ ਵਾਲੇ ਜਥੇਦਾਰਾਂ ਦਾ ਹਸ਼ਰ ਵੀ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਂਗ ਹੋਵੇਗਾ । ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਸਾਰਾ ਕੱਚਾ ਚਿੱਠਾ ਜੱਗ - ਜ਼ਾਹਿਰ ਹੋ ਗਿਆ ਹੈ ਤੇ ਸੌਦਾ ਸਾਧ ਨਾਲ ਉਸ ਦੀ ਨੇੜਤਾ ਵੀ ਨੰਗੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਰਾਮ ਰਹੀਮ ਦੀ ਚੋਲੀ ਵੀਰਪਾਲ ਕੌਰ ਨੇ ਇੱਕ ਨਿੱਜੀ ਚੈਨਲ ' ਤੇ ਇਹ ਗੱਲ ਕਹੀ ਹੈ ਕਿ 2007 ਵਿੱਚ ਰਾਮ ਰਹੀਮ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਦਿਆਂ ਗੁਰੂ ਸਾਹਿਬ ਦੀ ਤਰ੍ਹਾਂ ਜਿਹੜੀ ਪੁਸ਼ਾਕ ਪਾਕ ਜੋ ਸਵਾਂਗ ਰਚਿਆ ਸੀ ਅਤੇ ਜ਼ਾਮ - - ਇੰਸਾਂ ( ਅੰਮ੍ਰਿਤ ਤਿਆਰ ਕਰਕੇ ਆਪਣੇ ਚੇਲਿਆਂ ਨੂੰ ਛਕਾਇਆ ਸੀ । ਇਸ ਪਿਛੋਂ ਵੀ ਸੋਧਾ ਸਾਧ ਦੀਆਂ ਵੋਟਾਂ ਬਟੋਰਨ ਦੀ ਹੀ ਰਣਨੀਤੀ । ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਕਿਹਾ ਕਿ ਰਾਮ ਰਹੀਮ ਦੀ ਚੋਲੀ ਵੀਰਪਾਲ ਕੌਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ , ਕਿ ਸੌਧਾ ਸਾਧ ਨੇ ਜਿਹੜੀ ਪੁਸ਼ਾਕ ਚੋਲਾ ਪਾਇਆ ਸੀ , ਉਹ ਸੁਖਬੀਰ ਬਾਦਲ ਨੇ ਬਾਬਾ ਜੀ ਨੂੰ ਤੱਰਛੇ ਵਜੋਂ ਵਿਸ਼ੇਸ਼ ਤੌਰ ' ਤੇ ਭੇਜੀ ਸੀ । ਇਸ ਖੁਲਾਸ ਤੋਂ ਬਾਅਦ ਬਿੱਲੀ ਥੇਲਿਓ ਬਾਹਰ ਆ ਗਈ ਹੈ ਅਤੇ ਸਭ ਕੁਝ ਸਪੱਸ਼ਟ ਹੋ ਗਿਆ ਹੈ । ਸੰਤ ਜਗੇੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ' ਤੇ ਤਲਬ ਕੀਤਾ ਜਾਵੇ ਅਤੇ ਪੰਥ ਵਿਚੋਂ ਛੇਕਿਆ ਜਾਵੇ । ਬਾਦਲ ਪਰਿਵਾਰ ਨੇ ਸਿੱਖੀ , ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ । ਹੁਣ ਇਹ ਬਖਸ਼ਣ ਦੇ ਯੋਗ ਨਹੀਂ ਹਨ । ਉਨ੍ਹਾਂ ਕਿਹਾ ਕਿ ਹੁਣ ਜਥੇਦਾਰਾਂ ਨੂੰ ਦਲੇਰੀ ਦਿਖਾਉਣੀ ਚਾਹੀਦੀ ਹੈ । ਸੰਤ ਸ਼ਮਸ਼ੇਰ ਸਿੰਘ ਜਰੀੜਾ ਨੇ ਆਪਣੇ ਬਿਆਨ ਦੇ ਆਖਰ ' ਚ ਸਿੱਖ ਸੰਗਤਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਅਤੇ ਪੰਥ ਦੇ ਦੋਸ਼ੀਆਂ ਨੂੰ ਸੁਖਬੀਰ ਬਾਦਲ ਸਮੇਤ ਪੂਰੇ ਬਾਦਲ ਪ੍ਰੀਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮੂੰਹ ਨਾ ਲਾਇਆ ਜਾਵੇ ।