ਕਿਸਾਨਾਂ - ਮਜਦੂਰਾਂ ਅੌਰਤਾਂ ਦੀ ਸਾਂਝੀ ਜੋਟੀ ਨੇ ਵਰਵਰਾ ਰਾਓ ਤੇ ਹੋਰ ਬੁੱਧੀਜੀਵੀਅਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ 'ਤੇ ਤੇਲਗੂ ੲਿਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾੲੀ ਲੲੀ ਕਿਸਾਨ ਅਾਗੂ ਮਨਜੀਤ ਧਨੇਰ ਦੀ ਅਗਵਾੲੀ ਵਿੱਚ ਗਾਗੇਵਾਲ ਦੇ ਖੇਤਾਂ ਵਿੱਚ ਕਿਸਾਨਾਂ ਮਜ਼ਦੂਰਾਂ ਅੌਰਤਾਂ ਨੇ ਅਾਵਾਜ਼ ਬੁਲੰਦ ਕੀਤੀ। ਸੰਬੋਧਨ ਕਰਦਿਅਾਂ ਕਿਸਾਨ ਅਾਗੂ ਨੇ ਕਿਹਾ ਕਿ ਵਰਵਰਾ ਰਾਓ 80 ਸਾਲ ਤੋਂ ਵੱਧ ੳੁਮਰ ਦੇ ਹਨ, ੳੁਨ੍ਹਾਂ ਦੀ ਜ਼ਮਾਨਤ ਸਬੰਧੀ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਕੋਵਿਡ 19 ਸਬੰਧੀ ਜ਼ਮਾਨਤ ਕਰਨ ਦੇ ਹੁਕਮਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ। ੳੁਨ੍ਹਾਂ ਦੀ ਸਿਹਤ 'ਚ ਵਿਗਾੜ ਹਨ, ਅੰਤ ਹਸਪਤਾਲ ਭਰਤੀ ਕਰਵਾੲਿਅਾ ਹੈ ਪਰ ਜ਼ਮਾਨਤ ਨਹੀਂ ਦਿੱਤੀ। ਲੋਕਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਬਦਲੇ ਬੁੱਧੀਜੀਵੀਅਾਂ ਨੂੰ ਝੂਠੇ ਕੇਸਾਂ 'ਚ ਫਸਾੲਿਅਾ ਜਾ ਰਿਹਾ ਜੋ ਸਰਾਸਾਰ ਧੱਕੇਸ਼ਾਹੀ ਹੈ। ਅੈਡਵੋਕੇਟ ਸੁਧਾ ਭਾਰਦਵਾਜ, ੲਿਕਨਾਮਿਕ ਅੈਡ ਪੋਲਟੀਕਲ ਵੀਕਲੀ ਦੇ ਸੰਪਾਦਕ ਗੌਤਮ ਨਵਲੱਖਾ ਵਰਗੀਅਾਂ ਹੋਰ ਲੋਕਪੱਖੀ ਸਖ਼ਸ਼ੀਅਤਾਂ ਨੂੰ ਝੂਠੇ ਕੇਸ ਪਾ ਜੇਲ੍ਹਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ੳੁਨ੍ਹਾਂ ਬੁੱਧੀਜੀਵੀਅਾਂ ਨੂੰ ਰਿਹਾਅ ਕਰਨ ਲੲੀ ਖੇਤਾਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਅਵਾਜ਼ ਬਣਨ ਦੀ ਅਪੀਲ ਕੀਤੀ।