1963 ਤੋਂ ਇੰਗਲੈਂਡ ਦੇ ਵਾਸੀ ਸਮਾਜਸੇਵੀ ਮਾ. ਮਲਕੀਤ ਸਿੰਘ ਦਾ ਦਿਹਾਂਤ

ਵੁਲਵਰਹੈਂਪਟਨ/ਬਰਮਿੰਘਮ, ਜੁਲਾਈ 2020 -(ਗਿਆਨੀ ਰਾਵਿਦਰਪਾਲ ਸਿੰਘ )-ਮਾਸਟਰ ਮਲਕੀਤ ਸਿੰਘ ਜਸਪਾਲ (86) ਜਿਨ੍ਹਾਂ ਨੇ ਭਾਰਤੀਆਂ ਅਤੇ ਏਸ਼ੀਆ ਮੂਲ ਦੇ ਲੋਕਾਂ ਦੇ ਬਰਤਾਨੀਆ 'ਚ ਵਸੇਬਾ ਕਰਨ 'ਚ ਸਹਾਇਤਾ ਕੀਤੀ, ਦਾ ਇੱਥੇ ਦਿਹਾਂਤ ਹੋ ਗਿਆ। ਮਲਕੀਤ ਸਿੰਘ 1963 'ਚ ਇੰਗਲੈਂਡ ਆਏ ਸਨ। ਆਪਣੀ ਪਹਿਲੀ ਨੌਕਰੀ ਦੌਰਾਨ ਉਨ੍ਹਾਂ ਡਾਰਟਫੋਰਡ ਟਨਲ ਬਣਾਉਣ 'ਚ ਸਹਾਇਤਾ ਕੀਤੀ। ਮਾਸਟਰ ਮਲਕੀਤ ਸਿੰਘ ਨੇ ਦਹਾਕੇ ਤੋਂ ਵੱਧ ਸਮਾਂ ਭਾਰਤ ਤੇ ਏਸ਼ੀਆ ਤੋਂ ਆਉਣ ਵਾਲੇ ਲੋਕਾਂ ਦੀ ਇਮੀਗ੍ਰੇਸ਼ਨ ਕਾਗ਼ਜ਼ਾਤ ਪੂਰਿਆਂ ਕਰਨ 'ਚ ਸਹਾਇਤਾ ਕੀਤੀ। ਉਨ੍ਹਾਂ ਨੇ ਲੋਕਾਂ ਦੀ ਇੰਗਲੈਂਡ 'ਚ ਵਸੇਬੇ ਲਈ ਵੀ ਮਦਦ ਕੀਤੀ। 1934 'ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਈਸ਼ਵਰ ਪਿੰਡ 'ਚ ਜਨਮੇਂ ਮਾਸਟਰ ਮਲਕੀਤ ਸਿੰਘ ਨੇ ਪੰਜਾਬ ਤੋਂ ਵਿਦੇਸ਼ ਆਉਣ ਵਾਲੇ ਲੋਕਾਂ ਜਿਨ੍ਹਾਂ 'ਚੋਂ ਬਹੁਤੇ ਪੜ੍ਹੇ-ਲਿਖੇ ਵੀ ਨਹੀਂ ਸਨ, ਦੀ ਦਿਲੋਂ ਮਦਦ ਕੀਤੀ। ਮਾਸਟਰ ਮਲਕੀਤ ਸਿੰਘ ਨੇ ਵੁਲਵਰਹੈਂਪਟਨ 'ਚ ਕਰੇਨ ਡਰਾਈਵਰ ਵਜੋਂ ਕੰਮ ਕੀਤਾ। ਮਾਸਟਰ ਮਲਕੀਤ ਸਿੰਘ ਦੀ ਮੌਤ ਨਾਲ ਇਲਾਕਾ ਵਾਸੀ ਅਤੇ ਪਰਿਵਾਰ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।