ਫਾਸ਼ੀ ਹਮਲਿਆਂ ਵਿਰੋਧੀ ਫਰੰਟ ਬਰਨਾਲਾ ਵੱਲੋਂ ਕਨਵੈਨਸ਼ਨ ਅਤੇ ਰੋਸ ਮਾਰਚ

ਮਹਿਲ ਕਲਾਂ/ਬਰਨਾਲਾ- ਜੁਲਾਈ 2020 -(ਗੁਰਸੇਵਕ ਸਿੰਘ ਸੋਹੀ) -ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰੀ ਹਕੂਮਤ ਵੱਲੋਂ ਕਰੋਨਾ ਸੰਕਟ ਨੂੰ ਠੱਲਣ ਦੇ ਬਹਾਨੇ ਹੇਠ ਆਮ ਲੋਕਾਈ ਉੱਪਰ ਬੋਲੇ ਵਹਿਸ਼ੀ ਹੱਲੇ ਖਿਲਾਫ ਸਮੁੱਚੇ ਪੰਜਾਬ ਅੰਦਰ ਜਿਲ ਕੇਂਦਰਾਂ ਤੇ ਕੀਤੇ ਜਾ ਰਹੇ ਰੋਹ ਭਰਪੂਰ ਪ੍ਰਦਰਸ਼ਨਾਂ ਦੀ ਕੜੀ ਵਜੋਂ ਅੱਜ ਬਰਨਾਲਾ ਵਿਖੇ ਵੀ ਸੈਂਕੜਿਆਂ ਦੀ ਗਿਣਤੀ ਖਰਾਬ ਮੌਸਮ ਦੇ ਬਾਵਜੂਦ ਇਕੱਤਰ ਹੋਏ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਜਨਤਕ ਜਮਹੁਰੀ ਕਾਰਕੁਨਾਂ ਨੇ ਤਰਕਸ਼ੀਲ ਭਵਨ ਵਿਖੇ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕਰਦਿਆਂ ਡੀਸੀ ਬਰਨਾਲਾ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਹ ਕਨਵੈਨਸ਼ਨ ਅਜਮੇਰ ਸਿੰਘ, ਨਰਾਇਣ ਦੱਤ, ਮਨੋਹਰ ਲਾਲ, ਉਜਾਗਰ ਸਿੰਘ ਬੀਹਲਾ, ਗੁਰਪ੍ਰੀਤ ਸਿੰਘ ਰੂੜੇਕੇ, ਜਗਰਾਜ ਸਿੰਘ ਟੱਲੇਵਾਲ ਅਤੇ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸੂਬੇ ਭਰਚ ਜਨਤਕ ਅਤੇ ਸਿਆਸੀ ਇਕੱਠਾਂ ਤੇ ਲਾਈ ਪਾਬੰਦੀ ਖਤਮ ਕਰਾਉਣ, ਕਰੋਨਾ ਸਮੇਂ ਦੌਰਾਨ ਆਮ ਲੋਕਾਂ ਤੇ ਮੜ੍ਹੇ ਕੇਸ ਖਤਮ ਕਰਾਉਣ, ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਵਿੱਚ ਸ਼ਾਮਿਲ ਵਿਦਿਆਰਥੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ, ਯੂ.ਏ.ਪੀ.ਏ,ਅਫਸਪਾ,ਐਨ.ਐਸ.ਏ, ਪੀਐਸਏ ਨਾਂ ਦੇ ਕਾਲੇ ਕਾਨੂੰਨ ਰੱਦ ਕਰਾਉਣ, ਕਿਰਤ ਕਾਨੂੰਨਾਂਚ ਕੀਤੀਆਂ ਜਾ ਰਹੀਆਂ ਮਜਦੂਰ ਵਿਰੋਧੀ ਸੋਧਾਂ ਵਾਪਸ ਕਰਾਉਣ, ਜਬਰੀ ਥੋਪੇ ਲਾਕਡਾਊਨ ਦੀ ਮਾਰ ਹੇਠ ਆਏ ਮਜਦੂਰਾਂ ਦੇ ਖਾਤਿਆਂਚ ਮਾਰਚ ਮਹੀਨੇ ਤੋਂ ਦਸ ਹਜਾਰ ਰੁ.ਪ੍ਰਤੀ ਮਹੀਨਾ ਜਮਾਂ ਕਰਨ, ਖੇਤੀ ਖੇਤਰ ਨੂੰ ਤਬਾਹ ਕਰਨ ਲਈ ਲਿਆਂਦੇ ਤਿੰਨੇ ਆਰਡੀਨੈਂਸ ਅਤੇ ਬਿਜਲੀ ਐਕਟ 2020 ਰੱਦ ਕਰਾਉਣ, ਸਿਹਤ ਅਤੇ ਸਿੱਖਿਆ ਦਾ ਸਰਕਾਰੀ ਕਰਨ ਕਰਾਉਣ ਆਦਿ ਬੁਨਿਆਦੀ ਮੰਗਾਂ ਦੀ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਕਿਹਾ ਕਿਮਕਰੋਨਾ ਕਾਲ ਮੋਦੀ ਸਰਕਾਰ ਲÂਗ਼ੀ ਰਾਮਬਣ ਬਣਕੇ ਬਹੁੜਿਆਂ ਜਿਸ ਦੀ ਆੜ ਹੇਠ ਸਰਕਾਰੀ ਅਦਾਰਿਆਂ ਦਾ ਭੋਗ ਪਾਕੇ ਇਨਾਂ ਨੂੰ ਅਡਾਨੀਆਂ-ਅੰਬਾਨੀਆਂ ਨੂੰ ਵੇਚਿਆ ਜਾ ਰਿਹਾ ਹੈ। ਅਸਲ ਵਿੱਚ ਮੋਦੀ ਹਕੂਮਤ ਜੋ ਸਾਮਰਾਜੀ ਨੀਤੀਆਂ ਦੀ ਹੀ ਵਾਹਕ ਨੇ ਘਰਾਂ ਵਿੱਚ ਕੈਦ ਰਹਿਣ ਲਈ ਮਜਬੂਰ ਲੋਕਾਈ ਦੇ ਮੌਕੇ ਅਜਿਹਾ ਆਰਥਿਕ ਹੱਲਾ ਤੱਜ ਕਰ ਦਿੱਤਾ ਹੈ। ਆਉਣ ਵਾਲੇ ਵਿੱਚ ਸੰਘਰਸ਼ਸ਼ੀਲ ਨੂੰ ਸਮੇਂ ਮੋਦੀ ਹਕੂਮਤ ਦੇ ਫ੍ਰਿਕੂਫਾਸ਼ੀ ਹੱਲੇ ਖਿਲਾਫ ਵਿਆਪਕ ਅਦਾਰ ਵਾਲਾ ਸਾਂਝਾ ਲੋਕ ਸੰਘਰਸ਼ ਲਾਮਬੰਦ ਕਰਨ ਲਈ ਤਿਆਰੀਆਂਚ ਜੁੱਟ ਜਾਣ ਦਾ ਜੋਰਦਾਰ ਸੱਦਾ ਦਿੱਤਾ। ਇਸ ਕਨਵੈਨਸ਼ਨ ਨੂੰ ਰਜਿੰਦਰਪਾਲ, ਮੋਹਣ ਸਿੰਘ ਰੂੜੇਕੇ, ਖੁਸ਼ੀਆ ਸਿੰਘ, ਯਸ਼ਪਾਲ ਮਹਿਲਕਲਾਂ,ਭੋਲਾ ਸਿੰਘ ਕਲਾਲਮਾਜਰਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੱਲੇ ਦਾ ਜਵਾਬ ਸਾਂਝੇ ਜਥੇਬੰਦਕ ਸੰਘਰਸ਼ਾਂ ਰਾਹੀਂ ਕਰਨ ਦੀ ਲੋੜ ਤੇ ਜੋਰ ਦਿੱਤਾ।