ਮਹਿਲ ਕਲਾਂ/ਬਰਨਾਲਾ-ਜੁਲਾਈ (ਗੁਰਸੇਵਕ ਸਿੰਘ ਸੋਹੀ )- ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੋਰ ਬਲ ਮਿਲ ਸਕਦਾ ਹੈ ਜਦੋਂ ਕਿ ਪੰਜਾਬੀ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਐਨਆਰਆਈ ਵਿੰਗ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਜੋ ਕੇ ਅੱਜ 6 ਜੁਲਾਈ ਨੂੰ ਪੰਜਾਬੀ ਏਕਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ( ਬਾਦਲ) ਚ' ਸ਼ਾਮਲ ਹੋ ਰਹੇ ਹਨ । ਜਿਸ ਨਾਲ ਜਿੱਥੇ ਪਾਰਟੀ ਨੂੰ ਹੋਰ ਵਧੇਰੇ ਬਲ ਮਿਲੇਗਾ , ਉੱਥੇ ਸਿੱਧੂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਾਬਤ ਹੋਣਗ । ਜ਼ਿਕਰਯੋਗ ਹੈ ਕਿ ਸ ਦਵਿੰਦਰ ਸਿੰਘ ਬੀਹਲਾ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਦੇ ਉਮੀਦਵਾਰਾਂ ਦੀ ਜਿੱਤ ਲਈ ਸਿਰ ਤੋੜ ਯਤਨ ਕੀਤੇ ਸਨ ।ਜਿਸ ਕਾਰਨ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਬਰਨਾਲਾ ਤੇ ਆਪਣਾ ਕਬਜ਼ਾ ਕੀਤਾ ਸੀ । ਪਿਛਲੇ ਸਮੇਂ ਦੌਰਾਨ ਪਾਰਟੀ ਦੀ ਆਪਸੀ ਫੁੱਟ ਕਾਰਨ ਖਹਿਰਾ ਧੜੇ ਨਾਲ ਜਾ ਖੜ੍ਹੇ, ਦਵਿੰਦਰ ਸਿੰਘ ਬੀਹਲਾ ਇੱਕ ਸਮਾਜ ਸੇਵੀ ਤੇ ਲੋਕਾਂ ਵਿੱਚ ਵਿਚਰਣ ਵਾਲੇ ਆਗੂ ਹਨ ਤੇ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਨੌਜਵਾਨਾਂ ਦਾ ਵੱਡਾ ਹਿੱਸਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦਾ ਹੈ । ਇਸ ਪ੍ਰਤੀਨਿਧ ਵੱਲੋਂ ਸ।ਦਵਿੰਦਰ ਸਿੰਘ ਬੀਹਲਾ ਨੇ ਗੱਲਬਾਤ ਕਰਨ ਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੇ ਓਵਰਬ੍ਰਿਜ ਪੁਲ ਤੇ ਸੜਕਾਂ ਦੇ ਜਾਲ ਵਿਛਾਉਣ ਸਮੇਤ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਸੀ ।ਜਿਸ ਨੂੰ ਦੇਖਦੇ ਹੋਏ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ । ਸ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਕਹਿਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਰਾਜਨੀਤੀ ਦੇ ਅੰਬਰਾਂ ਦਾ ਤਾਰਾ ਬਣਾਉਣ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ ।ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਬਹੁਤ ਵੱਡਾ ਹੈ, ਇਸ ਕਰਕੇ ਢੀਂਡਸਾ ਪਰਿਵਾਰ ਦਾ ਅਕਾਲੀ ਦਲ ਨਾਲੋਂ ਵੱਖ ਹੋਣ ਕਾਰਨ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ