You are here

ਗੁਣਤਾਜ ਪ੍ਰੈੱਸ ਕਲੱਬ ਮਹਲਿ ਕਲਾਂ ਦੀ ਅਹਮਿ ਮੀਟੰਿਗ ਹੋਈ

ਪ੍ਰਧਾਨ ਸੇਰ ਸਿੰਘ ਖਾਲਸਾ ਨੇ ਕੀਤਾ ਕਲੱਬ ਦਾ ਰੰਗਦਾਰ ਪੋਸਟਰ ਕੀਤਾ ਰੀਲੀਜ਼ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ  )-

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕਲੱਬ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਕਲੱਬਾਂ ਦੇ ਅਹੁਦੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਚੇਅਰਮੈਨ  ਪ੍ਰੇਮ ਕੁਮਾਰ ਪਾਸੀ ਤੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਤੇ ਦਿਨੋਂ ਦਿਨ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ ।ਇਸ ਲਈ ਸਾਨੂੰ ਸਭ ਨੂੰ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾਅ ਇੱਕ ਪਲੇਟ ਫਾਰਮ  ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਅਤੇ ਆਪਣੀ ਸੁਰੱਖਿਆ ਲਈ ਲਾਮਬੰਦ ਹੋਣਾ ਚਾਹੀਦਾ ਹੈ । ਪੱਤਰਕਾਰ ਅਵਤਾਰ ਸਿੰਘ ਸਿੱਧੂ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਅਤੇ ਪੱਤਰਕਾਰ ਫ਼ਿਰੋਜ਼ ਖ਼ਾਨ ਨੇ ਮੀਟਿੰਗ ਦੌਰਾਨ ਕਲੱਬ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਗਤੀਵਿਧੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਮੀਟਿੰਗ ਦੌਰਾਨ ਕੁਝ ਮਤੇ ਵੀ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।  ਜਿਸ ਵਿੱਚ ਕਲੱਬ ਦੀਆਂ ਤਿੰਨ ਮੀਟਿੰਗਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਮੈਂਬਰ ਦੀ ਮਾਨਤਾ ਕਲੱਬ ਵੱਲੋਂ ਰੱਦ ਕਰ ਦਿੱਤੀ ਜਾਵੇਗੀ ,ਕਲੱਬ ਨੂੰ  ਰਜਿਸਟਰ ਕਰਵਾਉਣ ਸਬੰਧੀ ਜਲਦ ਕਾਰਵਾਈ ਕੀਤੀ ਜਾਵੇਗੀ , ਕਲੱਬ ਦੇ ਫੁਟਕਲ ਕੰਮਾਂ ਲਈ 500 ਰੁਪਏ ਛਿਮਾਹੀ ਚੰਦਾ  ਦੇਣ ਦੇ  ਆਦਿ ਮਤੇ ਪਾਸ ਕੀਤੇ ਗਏ । ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਭਾਈ ਸ਼ੇਰ ਸਿੰਘ ਖ਼ਾਲਸਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਕਲੱਬ ਦਾ ਰੰਗਦਾਰ ਫ਼ੋਟੋ ਵਾਲਾ ਜਾਣਕਾਰੀ ਭਰਪੂਰ ਕਲੰਡਰ ਰਿਲੀਜ਼ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਣਤਾਜ  ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਸਮੇਤ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰਾ  ਵਧਾਈ ਦਾ ਪਾਤਰ ਹੈ ਜਿਨ੍ਹਾਂ ਵੱਲੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਕਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਲੋਕਾਂ ਤੱਕ ਖਬਰਾਂ ਤੇ ਲਾਈਵ  ਕਵਰੇਜ ਕੀਤੀ  ਹੈ । ਅਖੀਰ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਸੋਹੀ ,ਪੱਤਰਕਾਰ ਜਗਜੀਤ ਸਿੰਘ ਕੁਤਬਾ ਅਤੇ ਪੱਤਰਕਾਰ ਅਜੇ ਟੱਲੇਵਾਲ ਨੇ  ਗੁਣਤਾਜ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ  ਨੂੰ  ਅਗਲੇ ਮਹੀਨੇ ਹੋਣ ਵਾਲੀ 9 ਅਗਸਤ ਦੀ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਪੱਤਰਕਾਰ ਸ਼ੇਰ ਸਿੰਘ ਰਵੀ ,ਪੱਤਰਕਾਰ ਗੁਰਭਿੰਦਰ ਗੁਰੀ ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ,  ਪੱਤਰਕਾਰ ਭੁਪਿੰਦਰ ਸਿੰਘ ਧਨੇਰ ਅਤੇ ਪੱਤਰਕਾਰ ਅਵਤਾਰ ਸਿੰਘ ਬੱਬੀ ਰਾਏਸਰ ਹਾਜਰ ਸਨ ।