ਮਹਿਲ ਕਲਾਂ,ਜੂਨ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਮਿਸ਼ਨ ਫ਼ਤਹਿ" ਤਹਿਤ ਸਿਵਲ ਹਸਪਤਾਲ ਮਹਿਲ ਕਲਾਂ ਦੇ ਐੱਸ ਐੱਮ ਓ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਕਰੋਨਾ ਕੋਵਿਡ19 ਤੇ ਡੇਂਗੂ ਦੇ ਬਚਾਅ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਪੈਂਫਲਿਟ ਵੰਡੇ ਗਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਕਰਮਚਾਰੀ ਐਮ ਪੀ ਐਚ ਡਬਲਿਊ ਬੂਟਾ ਸਿੰਘ ਤੇ ਭਜਨ ਸਿੰਘ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਸਾਰੇ ਸਬ ਸੈਂਟਰਾਂ ਤੇ ਟੀਮਾਂ ਬਣਾ ਕੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕਤਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਮੌਜੂਦ ਕੂਲਰ, ਫ਼ਰਿਜਾਂ ਅਤੇ ਪਾਲਤੂ ਡੰਗਰਾਂ ਆਦਿ ਦੇ ਲਈ ਬਣਾਈਆਂ ਹੌਦੀਆਂ (ਖੇਲ੍ਹ) ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਦਲਣ ਬਾਰੇ ਪ੍ਰੇਰਿਤ ਕੀਤਾ । ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਲੋਕਾਂ ਨੂੰ ਆਪਣੇ ਹੱਥ ਥੋੜ੍ਹੇ- ਥੋੜ੍ਹੇ ਸਮੇਂ ਬਾਅਦ ਸਾਬਣ ਸੈਨੀਟਾਈਜਰ ਨਾਲ ਧੋਣ ,ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਆਦਿ ਦੀ ਵਰਤੋਂ ਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ, ਸਿਹਤ ਇੰਸਪੈਕਟਰ ਜਸਵੀਰ ਸਿੰਘ ਅਤੇ ਏ ਐਨ ਐਮ ਵਿਨੋਦ ਰਾਣੀ ਹਾਜ਼ਰ ਸਨ।