ਮਹਿਲ ਕਲਾਂ ਵਿਖੇ ਸੈਨੇਟਾਈਜ਼ਰ ਬੂਥ ਦਾ ਉਦਘਾਟਨ 

ਕਰੋਨਾ ਦੀ ਮਹਾਂਮਾਰੀ ਤੋਂ ਆਪਣੇ ਲੋਕਾਂ ਨੂੰ ਬਚਾਉਣਾ ਇਕ ਨਿਵੇਕਲੀ ਪਹਿਲ -ਡਾ.ਬਾਲੀ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਕਰੋਨਾ ਮਹਾਂਮਾਰੀ ਦੀ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮਹਿਲ ਕਲਾਂ ਵਿਖੇ ਫਰੀਦ ਦੰਦਾਂ ਦੇ ਹਸਪਤਾਲ ਵਿਖੇ  ਸੈਨੇਟਾਈਜਰ ਬੂਥ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ    ਦੇ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)"ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਡਾ. ਮਿੱਠੂ ਮੁਹੰਮਦ ਇੱਕ ਡਾਕਟਰ ਹੋਣ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵੀ,, ਮਨੁੱਖਤਾ ਪ੍ਰੇਮੀ ਅਤੇ ਸੀਨੀਅਰ ਪੱਤਰਕਾਰ ਵੀ ਹਨ । ਉਨ੍ਹਾਂ ਨੇ ਕਿਹਾ ਕਿ ਆਪਣੇ ਮਰੀਜ਼ਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਲਈ ਜੋ ਉਪਰਾਲਾ ਇਹਨਾਂ ਨੇ ਕੀਤਾ ਹੈ, ਉਹ ਮਹਿਲ ਕਲਾਂ ਦੇ ਏਰੀਏ ਵਿੱਚ ਇੱਕ ਨਿਵੇਕਲੀ ਪਹਿਲ ਕਦਮੀ ਹੈ । ਉਨ੍ਹਾਂ ਹੋਰ ਕਿਹਾ ਕਿ ਪਿਛਲੇ ਮਾਰਚ ਅਪ੍ਰੈਲ ਦੇ ਮਹੀਨੇ ਕਰੋਨਾ ਮਹਾਂਮਾਰੀ ਦੇ ਲਾਕਡਾਊਨ ਦੌਰਾਨ ਡਾ.ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਹੇਠ ਦਿਨ ਰਾਤ ਲਗਾਤਾਰ ਡਿਊਟੀ ਦੇਣ ਵਾਲੇ ਜੋ ਸਾਡੇ ਪੁਲਿਸ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਸਾਡੇ ਡਾਕਟਰ ਸਾਹਿਬਾਨ ਅਤੇ ਸਾਡੀਆਂ ਨਰਸਾਂ ਨੂੰ ਜਥੇਬੰਦੀ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਸੀ ,ਉਹ ਵੀ ਇੱਕ ਸ਼ਲਾਘਾਯੋਗ ਕਦਮ ਸੀ  । ਡਾ.ਬਾਲੀ ਨੇ ਇਕੱਤਰ ਹੋਏ ਸਾਰੇ ਡਾਕਟਰਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਵੀ ਦਿੱਤੀ । ਇਸ ਸਮੇਂ ਉਨ੍ਹਾਂ ਦੇ ਨਾਲ ਡਾ.ਰੋਹਿਤ ਸਿੰਗਲਾ, ਡਾ. ਕੇਸਰ ਖਾਨ ਮਾਂਗੇਵਾਲ, ਲੋਕ ਭਲਾਈ ਵੈੱਲਫੇਅਰ ਸੁਸਾਇਟੀ" ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ, ਡਾ. ਜਗਜੀਤ ਸਿੰਘ ਕਾਲਸਾ, ਡਾ. ਬਲਿਹਾਰ ਸਿੰਘ ਗੋਬਿੰਦਗੜ੍ਹ ਡਾ. ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ.ਸੁਰਜੀਤ ਸਿੰਘ ਛਾਪਾ, ਡਾ ਮੁਕਲ ਸ਼ਰਮਾ, ਡਾ.ਸੁਖਵਿੰਦਰ ਸਿੰਘ ਬਾਪਲਾ, ਡਾ.ਗੁਰਚਰਨ ਦਾਸ, ਡਾ.ਧਰਵਿੰਦਰ ਸਿੰਘ, ਡਾ.ਸੁਖਪਾਲ ਸਿੰਘ, ਡਾ.ਬਲਦੇਵ ਸਿੰਘ ਲੋਹਗੜ੍ਹ , ਡਾ.ਜਸਬੀਰ ਸਿੰਘ ਆਦਿ ਹਾਜ਼ਰ ਸਨ ।