10 ਕੁਇੰਟਲ 50 ਕਿਲੋ ਭੁੱਕੀ ਚੂਰਾ ਟਰੱਕ ਸਮੇਤ ਦੋ ਵਿਅਕਤੀ ਗ੍ਰਿਫਤਾਰ

ਜਗਰਾਉਂ/ਲੁਧਿਆਣਾ, ਜੂਨ 2020 -(ਰਸ਼ਪਾਲ ਸ਼ੇਰਪੁਰੀ/ਮਨਜਿੰਦਰ ਗਿੱਲ)-

ਵਿਵੇਕਸ਼ੀਲ ਸੋਨੀ, ਆਈ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋ  ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਾਜਬੀਰ ਸਿੰਘ, ਪੀ.ਪੀ.ਐਸ,ਪੁਲਿਸ ਕਪਤਾਨ(ਡੀਂ),ਲੁਧਿਆਣਾ(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰਦਿਲਬਾਗ ਸਿੰਘ,ਪੀ.ਪੀ.ਐਸ, ਡੀ.ਐਸ.ਪੀ(ਡੀ),ਲੁਧਿ:(ਦਿਹਾਤੀ) ਅਤੇ ਐਸ.ਆਈ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨੀ ਹੇਠ ਗੁਰਸੇਵਕ ਸਿੰਘ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਗੋਰਸੀਆਂ ਮੱਖਣ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਹੰਮਦ ਲਤੀਫ ਪੁੱਤਰ ਮੁਹੰਮਦ ਗੁਲਜਾਰ ਉਰਫ ਮੁਹੰਮਦ ਮਕਬੂਲ ਵਾਸੀ ਦਰਸੂ ਜਗੀਰ ਪੁਲਿਸ ਸਟੇਸ਼ਨ ਵਾਟਰਗਾਮ ਜਿਲ੍ਹਾ ਬਾਰਾਮੂਲਾ ਜੰਮੂ ਅਤੇ ਕਸ਼ਮੀਰ, ਜਸਵੀਰ ਸਿੰਘ ਟਿਲੂ ਪੁੱਤਰ ਸੰਬੂ ਸਿੰਘ ਵਾਸੀ ਪਿੰਡ ਹੂਜਰਾ ਥਾਣਾ ਸਿੱਧਵਾਂ ਬੇਟ, ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਕਾਕੂ ਸਿੰਘ ਵਾਸੀਆਨ ਸੰਗੋਵਾਲ ਜਿਲ੍ਹਾ ਜਲੰਧਰ ਜੋ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ।ਜੋ ਅੱਜ ਵੀ ਟਰੱਕ ਨੰਬਰ ਜੇ.ਕੇ-05ਸੀ-6797 ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਜੰਮੂ ਕਸ਼ਮੀਰ ਤੋ ਲਿਆ ਕੇ ਸਿੱਧਵਾਂ ਬੇਟ ਅਤੇ ਜਗਰਾਉ ਏਰੀਏ ਵਿੱਚ ਵੇਚਣ ਲਈ ਆ ਰਹੇ ਹਨ।ਜਿਸ ਤੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 75 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ।ਐਸ.ਆਈ ਬਲਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪੁਲ ਨਹਿਰ ਭਰੋਵਾਲ ਨਾਕਾਬੰਦੀ ਕਰਕੇ ਹੰਬੜਾਂ ਸਾਈਡ ਤੋਂ ਆ ਰਹੇ ਟਰੱਕ ਨੰਬਰ ਜੇ.ਕੇ-05ਸੀ-6797 ਨੂੰ ਰੋਕਿਆਂ ਤਾਂ ਦੋ ਵਿਅਕਤੀ ਟਰੱਕ ਰੋਕ ਕੇ ਮੌਕਾ ਤੋ ਫਰਾਰ ਹੋ ਗਏ।ਡਰਾਇਵਰ ਸਾਈਡ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਤਾ ਮੁਹੰਮਦ ਲਤੀਫ ਪੁੱਤਰ ਮੁਹੰਮਦ ਗੁਲਜਾਰ ਉਰਫ ਮੁਹੰਮਦ ਮਕਬੂਲ ਵਾਸੀ ਦਰਸੂ ਜਗੀਰ ਪੁਲਿਸ ਸਟੇਸ਼ਨ ਵਾਟਰਗਾਮ ਜਿਲ੍ਹਾ ਬਾਰਾਮੂਲਾ ਜੰਮੂ ਅਤੇ ਕਸ਼ਮੀਰ ਅਤੇ ਕੰਡਕਟਰ ਸਾਈਡ ਬੈਠੇ ਵਿਅਕਤੀ ਨੇ ਆਪਣਾ ਨਾਮ ਜਸਵੀਰ ਸਿੰਘ ਟਿਲੂ ਪੁੱਤਰ ਸੰਬੂ ਸਿੰਘ ਵਾਸੀ ਹੂਜਰਾ ਥਾਣਾ ਸਿੱਧਵਾਂ ਬੇਟ ਦੱਸਿਆ।ਇਸੇ ਦੌਰਾਨ ਇਤਲਾਹ ਮਿਲਣ ਤੇ  ਦਿਲਬਾਗ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਡੀ),ਲੁਧਿ: (ਦਿਹਾਤੀ) ਵੀ ਮੌਕਾ ਪਰ ਪੁੱਜ ਗਏ।ਜਿਹਨਾਂ ਦੀ ਨਿਗਰਾਨੀ ਹੇਠ ਟਰੱਕ ਦੀ ਤਲਾਸ਼ੀ ਕੀਤੀ ਗਈ ਤਾਂ ਟਰੱਕ ਵਿੱਚੋ 150 ਪੇਟੀਆਂ ਸੇਬ ਦੇ ਹੇਠਾਂ ਤੋ 30 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ ਬਰਾਮਦ ਹੋਏ।ਜਿਹਨਾਂ ਦਾ ਵਜਨ ਕਰਨ ਤੇ ਹਰੇਕ ਗੱਟ੍ਵ 35/35 ਕਿਲੋਗ੍ਰਾਮ ਹੋਏ।(ਕੁੱਲ 10 ਕੁਇੰਟਲ 50 ਕਿਲੋਗ੍ਰਾਮ)।ਗ੍ਰਿਫਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਜਿਹਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।