ਨਿਊਯਾਰਕ , ਮਈ 2020 (ਏਜੰਸੀ)-
ਕੋਰੋਨਾ ਵਾਇਰਸ ਦੀ ਖ਼ਤਰਨਾਕ ਬਿਮਾਰੀ ਦਾ ਕਹਿਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚੋਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਿਊਯਾਰਕ ਦਾ ਸਿੱਖ ਭਾਈਚਾਰਾ ਇਸ ਕਹਿਰ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਪੰਜਾਬੀ ਪਰਿਵਾਰਾਂ ਵਿੱਚੋਂ ਕੋਰੋਨਾ ਵਾਇਰਸ ਨਾਲ ਇਕ ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਹੁਣ ਨਿਊਯਾਰਕ ਵਿਚ ਵੱਸਦੇ ਹਰਿਆਣੇ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਬਲਜਿੰਦਰ ਸਿੰਘ (ਬਿੰਦੀ) ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਬਲਵਿੰਦਰ ਸਿੰਘ ਹਰਿਆਣਾ ਰਾਜ ਦੀ ਨਾਰਾਇਣਗੜ੍ਹ ਤਹਿਸੀਲ ਦੇ ਪਿੰਡ ਪਿੰਜੌਰੀ ਦੇ ਵਸਨੀਕ ਸਨ।