ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਅਣਮਿੱਥੇ ਸਮੇਂ ਲਈ ਵਿੰਡਸਰ ਕਾਸਲ 'ਚ ਰਹੇਗੀ

ਸਾਹੀ ਪੈਲਿਸ ਗਰਮੀਆਂ ਦੁਰਾਨ ਰਹੇਗਾ ਬੰਦ

ਲੰਡਨ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ)-ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ ਅਨਿਸ਼ਚਿਤ ਸਮੇਂ ਲਈ ਵਿੰਡਸਰ ਕਾਸਲ ਵਿਚ ਆਪਣੀ ਪਤੀ ਪ੍ਰਿੰਸ ਫਿਲਪ ਨਾਲ ਰਹੇਗੀ। ਸ਼ਾਹੀ ਪਰਿਵਾਰ ਦਾ ਬਕਿੰਘਮ ਪੈਲਿਸ ਇਨ੍ਹਾਂ ਗਰਮੀਆਂ ਦੌਰਾਨ ਬੰਦ ਰਹੇਗਾ ਤੇ ਇਹ ਬੀਤੇ 27 ਵਰ੍ਹਿਆਂ 'ਚ ਪਹਿਲੀ ਵਾਰ ਹੈ, ਜਦੋਂ ਬਕਿੰਘਮ ਪੈਲਿਸ ਬੰਦ ਹੋਵੇਗਾ। ਮਹਾਰਾਣੀ ਐਲਿਜ਼ਾਬੈੱਥ ਨੂੰ ਆਪਣੇ 68 ਸਾਲਾ ਰਾਜਕਾਲ ਦੌਰਾਨ ਪਹਿਲੀ ਵਾਰ ਲੰਮਾਂ ਸਮਾਂ ਸਰਕਾਰੀ ਜ਼ਿੰਮੇਂਵਾਰੀਆਂ ਤੋਂ ਗੈਰ-ਹਾਜ਼ਰ ਰਹਿਣਾ ਪੈ ਰਿਹਾ ਹੈ। ਮਹਾਰਾਣੀ ਦੀਆਂ ਗਾਰਡਨ ਪਾਰਟੀਆਂ ਸਮੇਤ ਕਈ ਸਮਾਗਮਾਂ ਨੂੰ ਰੱਦ ਕੀਤਾ ਹੋਇਆ ਹੈ। ਮਹਾਰਾਣੀ ਵਲੋਂ ਲੰਡਨ ਵਾਲੇ ਘਰ 'ਚ ਤਿੰਨ ਗਾਰਡਨ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਦੋ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਤੇ ਇਕ ਜੁਲਾਈ 'ਚ ਪੈਲੇਸ ਆਫ ਹੌਲੀਰੂਡਹਾਊਸ ਸਕਾਟਲੈਂਡ ਵਿਖੇ ਕੀਤੀ ਜਾਂਦੀ ਹੈ। ਇਨ੍ਹਾਂ ਪਾਰਟੀਆਂ ਵਿੱਚ 30000 ਲੋਕ ਹਿੱਸਾ ਲੈਂਦੇ ਹਨ। ਇਹ ਸਮਾਗਮ 1860 ਤੋਂ ਲਗਾਤਾਰ ਹੁੰਦੇ ਆ ਰਹੇ ਹਨ।