ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਪ੍ਰਸਿੱਧ ਨਾਟਕ 'ਹੈਰੀ ਪੋਟਰ' ਦੀ ਲੇਖਿਕਾ ਜੇ.ਕੇ. ਰੋਲਿੰਗ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਬੇਘਰੇ ਤੇ ਘਰੇਲੂ ਹਿੰਸਾ ਦੇ ਪੀੜਤ ਲੋਕਾਂ ਦੀ ਮਦਦ ਲਈ 10 ਲੱਖ ਪੌਡ (ਕਰੀਬ ਸਾਢੇ 9 ਕਰੋੜ ਰੁਪਏ) ਦੋ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। 54 ਸਾਲਾ ਲੇਖਿਕਾ ਨੇ 'ਬੈਟਲ ਆਫ਼ ਹੌਗਵਾਟਰਸ' ਦੀ 22ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਉਹ ਇਸ ਦੇ ਸਨਮਾਨ 'ਚ ਉਕਤ ਰਾਸ਼ੀ ਦਾਨ ਕਰ ਰਹੀ ਹੈ । ਰੋਲਿੰਗ ਦੇ ਪਤੀ ਨੇਲ ਮੁਰੀ ਡਾਕਟਰ ਹਨ¢ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰ ਮੂਹਰਲੀ ਕਤਾਰ 'ਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੋਲਿੰਗ 'ਚ ਕੋਵਿਡ-19 ਦੇ ਲੱਛਣ ਦਿਸੇ ਸਨ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।