ਪੰਜਾਬ 'ਚ ਅੱਜ ਤੋਂ ਖੁੱਲ੍ਹ ਸਕਣਗੀਆਂ ਏਸੀ-ਕੂਲਰ, ਕਿਤਾਬਾਂ ਦੀਆਂ ਦੁਕਾਨਾਂ

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ
ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ
ਚੰਡੀਗੜ੍ਹ ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਪੰਜਾਬ ਸਰਕਾਰ ਵੱਲੋਂ ਏਸੀ, ਪੱਖੇ, ਕੂਲਰ, ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂ 'ਚ ਛੋਟ ਦੇਣ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਸਨ।

ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ 15 ਅਤੇ 16 ਅਪ੍ਰੈਲ ਨੂੰ ਛੋਟ ਦੇਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਹਰ ਜਾ ਕੇ ਇਹ ਛੋਟ ਦਿੱਤੀ ਜਾ ਰਹੀ ਹੈ ਪਰ, ਹੁਣ ਖ਼ੁਦ ਕੇਂਦਰ ਸਰਕਾਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਛੋਟ ਦੇਣ ਲਈ ਰਾਜ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕਰਨ ਅਵਤਾਰ ਸਿੰਘ ਨੂੰ ਚਿੱਠੀ ਲਿਖੀ ਹੈ। ਨਾਲ ਹੀ ਕੁਝ ਹੋਰ ਸੈਕਟਰਾਂ 'ਚ ਵੀ ਛੋਟ ਦੇ ਦਿੱਤੀ ਹੈ।

ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ

ਕੇਂਦਰ ਸਰਕਾਰ ਨੇ ਗ਼ੈਰ ਕੋਰੋਨਾ ਗ੍ਰਸਤ ਖੇਤਰਾਂ 'ਚ ਹੁਣ ਬੀਜ਼ ਸੋਧ ਦੀ ਸੁਵਿਧਾ, ਸਕੂਲੀ ਕਿਤਾਬਾਂ ਅਤੇ ਪੱਖਿਆਂ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਐਡੀਸ਼ਨਲ ਚੀਫ਼ ਸਕੱਤਰ ਹੋਮ ਸਤੀਸ਼ ਚੰਦਰਾ ਨੇ ਇਕ ਚਿੱਠੀ ਭੇਜ ਕੇ ਇਹ ਮਨਜ਼ੂਰੀ ਦਿੱਤੀ ਹੈ।

ਨਾਲ ਹੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਵੀ ਭੇਜੀ ਹੈ, ਜਿਸ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਪੇਡ ਮੋਬਾਈਲ ਰੀਚਾਰਜ, ਬਰੈੱਡ ਫੈਕਟਰੀ, ਦੁੱਧ ਪ੍ਰੋਸੈਸਿੰਗ ਪਲਾਂਟ, ਆਟਾ, ਦਾਲ, ਚੱਕੀਆਂ ਨੂੰ ਵੀ ਖੋਲ੍ਹਣ ਦੀ ਆਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਅਥਾਰਟੀਜ਼ ਨੂੰ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦਾ ਬਾਰੀਕੀ ਨਾਲ ਅਧਿਐਨ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ।

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਅਤੇ ਕੇਰਲ ਸਰਕਾਰ ਨੂੰ ਇਨ੍ਹਾਂ ਹੀ ਦੁਕਾਨਾਂ ਨੂੰ ਖੋਲ੍ਹਣ ਲਈ ਫਟਕਾਰ ਲਾਈ ਸੀ। ਵਾਰ-ਵਾਰ ਫ਼ੈਸਲੇ ਬਦਲਣ ਦੇ ਚੱਲਦਿਆਂ ਆਮ ਲੋਕਾਂ 'ਚ ਕਾਫ਼ੀ ਦੁਵਿਧਾ ਬਣੀ ਹੋਈ ਹੈ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਿਨ੍ਹਾਂ ਆਦੇਸ਼ਾਂ ਨੂੰ ਮੰਨਦੇ ਹੋਏ ਉਹ ਆਪਣੀਆਂ ਦੁਕਾਨਾਂ ਖੋਲ੍ਹਣ।