ਅਨਾਥ ਆਸ਼ਰਮ ਤੇ ਨੇਤਰਹੀਣ ਬੱਚਿਆਂ ਨੂੰ ਹੈਪੀ,ਆਸਟ੍ਰੇਲੀਆ ਨੇ ਪੜ੍ਹਾਈ ਲਿਖਾਈ ਦੇ ਲਈ 15000 ਦੀ ਸੇਵਾ ਦਿੱਤੀ।

ਮਹਿਲ ਕਲਾਂ /

ਬਰਨਾਲਾ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) -ਅੱਜ ਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਹਰ ਕੋਈ ਆਪਣੇ ਆਪ ਦੇ ਲਈ ਸੋਚਦਾ ਹੈ। ਇਤਿਹਾਸ ਗਵਾਹ ਹੈ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਲੋੜਵੰਦਾਂ ਦੀ ਸੇਵਾ ਕਰਨ ਵਾਲਿਆ ਦੀ ਕਮੀ ਨਹੀਂ ਹੈ। ਅੱਜ ਪਿੰਡ ਗਹਿਲ ਤੋਂ ਹੈਪੀ ਆਸਟ੍ਰੇਲੀਆ ਵੱਲੋਂ ਪਿੰਡ ਨਰੈਣਗੜ ਸੋਹੀਆ,ਗਹਿਲਾ,ਦੀਵਾਨੇ,ਛੀਨੀਵਾਲ ਖੁਰਦ ਇਨ੍ਹਾਂ ਚੌਹਾ ਨਗਰਾ ਦੇ ਵਿੱਚਕਾਰ ਗੁਰਦੁਆਰਾ ਚੰਦੂਆਣਾ ਸਾਹਿਬ ਨੇਤਰਹੀਣ ਅਤੇ ਅਨਾਥ ਆਸ਼ਰਮ ਨੂੰ ਬੱਚਿਆਂ ਦੀ ਦੇਖ ਰੇਖ ਦੇ ਲਈ 15000 ਦੀ ਸੇਵਾ ਦਿੱਤੀ ਗਈ। ਇਹ ਸੇਵਾ ਦਾ ਮੌਕਾ ਪ੍ਰਮਾਤਮਾ ਕਿਸੇ- ਕਿਸੇ ਨੂੰ ਹੀ ਦਿੰਦਾ ਹੈ। ਜੋ ਕਿ ਵੱਡੇ ਦਿਲ ਦਾ ਹੋਣਾ ਜ਼ਰੂਰੀ ਹੈ।ਕਰੋਨਾ ਵਾਇਰਸ ਦੀ ਭਿਆਨਕ ਮਾਹਾਂਮਾਰੀ ਚੱਲ ਰਹੀ ਹੈ ਇਸ ਔਖੀ ਘੜੀ ਦੇ ਸਮੇਂ ਵਿੱਚ ਐਨ ਆਰ ਆਈ ਵੀਰਾਂ ਵੱਲੋਂ ਵੱਖ-ਵੱਖ ਸਹਿਰਾਂ ਅਤੇ ਪਿੰਡਾਂ ਵਿੱਚ ਦਸਵੰਦ ਕੱਢਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਾਥ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੂਬਾ ਸਿੰਘ ਜੀ ਨੇ ਦੱਸਿਆ ਜਦੋਂ ਵੀ ਕਿਤੇ ਆਸ਼ਰਮ ਨੂੰ ਦਿੱਕਤ ਆਉਂਦੀ ਹੈ ਤਾਂ ਐਨ ਆਰ ਆਈ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਜਾਂਦੇ ਨੇ ਬਾਬਾ ਜੀ ਵੱਲੋਂ ਹੈਪੀ ਆਸਟ੍ਰੇਲੀਆ ਪਰਿਵਾਰ ਦਾ ਧੰਨਵਾਦ ਕੀਤਾ ਤੇ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਬੇਨਤੀ ਕੀਤੀ।