ਬੱਸ ਸਟੈਂਡ ਚੌਕੀ ਇੰਚਾਰਜ਼ ਵੱਲੋਂ ਸ਼ਹਿਰ ਵਿੱਚ ,ਚੱਪੇ ਚੱਪੇ,ਤੇ ਨਜ਼ਰ ਰੱਖਣ ਲਈ ਵਰਤੇ ਗਏ ਡਰੋਨ ਕੈਮਰੇ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਕਰਫਿਊ ਦੇ ਚਲਦਿਆਂ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐਸ.ਐਸ. ਪੀ ਸ੍ਰੀ ਵਿਵੇਕ ਸ਼ੀਲ ਸੋਨੀ ਦੇ ਹੁਕਮਾਂ ਤੇ ਐਸ.ਆਈ ਹੀਰਾ ਸਿੰਘ ਸੰਧੂ ,ਏ.ਐਸ.ਆਈ ਦਰਸ਼ਨ ਸਿੰਘ,ਏ.ਐਸ.ਆਈ ਨਿੰਦਰ ਸ਼ਰਮਾ ਨੇ ਜਗਰਾਉਂ ਸ਼ਹਿਰ ਦੇ ਚੱਪੇ ਚੱਪੇ ਤੇ ਨਜ਼ਰ ਰੱਖਣ ਲਈ ਡਰੋਨ ਕੈਮਰੇ ਦੀ ਮੱਦਦ ਲਈ। ਐਸ. ਆਈ ਹੀਰਾ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਡਰੋਨ ਨਾਲ ਸ਼ਹਿਰ ਵਾਸੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਕਿਉਂਕਿ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜਗਰਾਉਂ ਸ਼ਹਿਰ ਵਿੱਚ ਤੰਗ ਗਲੀਆਂ ਮਹੱਲੇ ਜਿੱਥੇ ਪੁਲਿਸ ਤਾਇਨਾਤੀ ਨਹੀਂ ਹੋ ਸਕਦੀ ਤਾਂ ਪੁਲਿਸ ਵੱਲੋਂ ਡਰੋਨ ਦੀ ਮੱਮਦ ਲਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹੋ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਤਾਂ ਜੋ ਕਰੋਨਾ ਵਾਇਰਸ ਨਾਲ ਲੜਾਈ ਜਿੱਤ ਸਕੀਏ।