ਭਾਰਤ 'ਚ 15 ਦਿਨ ਤੋਂ ਘੱਟ ਸਮਾਂ ਬਿਤਾਉਣ ਵਾਲੇ ਵਿਦੇਸ਼ੀ ਨਹੀਂ ਕਰ ਸਕਣਗੇ ਦਿੱਲੀ ਦੇ ਗੁਰਧਾਮਾਂ ਦੇ ਦਰਸ਼ਨ

ਨਵੀਂ ਦਿੱਲੀ, ਮਾਰਚ 2020-(ਏਜੰਸੀ )-

ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ 'ਚ 15 ਦਿਨ ਤੋਂ ਘੱਟ ਸਮਾਂ ਬਿਤਾਉਣ ਵਾਲੇ ਵਿਦੇਸ਼ੀ ਹੁਣ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਣਗੇ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ 'ਚ 15 ਦਿਨ ਤੋਂ ਘੱਟ ਸਮਾਂ ਬਿਤਾਉਣ ਵਾਲੇ ਵਿਦੇਸ਼ੀਆਂ 'ਤੇ ਦਿੱਲੀ ਦੇ ਇਤਿਹਾਸਕ ਗੁਰਧਾਮਾਂ 'ਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਗੁਰਦੁਆਰਾ ਕੰਪਲੈਕਸ ਦੇ ਵੱਖ-ਵੱਖ ਸਥਾਨਾਂ 'ਤੇ ਸਿੱਖ ਸੰਸਥਾਵਾਂ ਤੇ ਹੋਰਾਂ ਵਲੋਂ ਲਗਾਏ ਜਾਣ ਵਾਲੇ ਲੰਗਰ 'ਤੇ ਤਤਕਾਲ ਪ੍ਰਭਾਵ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਲੰਗਰ 'ਚ ਕੱਚੀ ਸਬਜ਼ੀਆਂ ਆਦਿ ਦੀ ਥਾਂ 'ਤੇ ਪੈਕੇਟ ਬੰਦ ਦਾਲ ਚੌਲ ਆਦਿ ਨੂੰ ਪਕਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।