You are here

ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਦੰਗਿਆਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਗਲਾਸਗੋ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

 ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਨਾਗਰਿਕਤਾ ਸੋਧ ਬਿੱਲ ਅਤੇ ਦਿੱਲੀ ਦੰਗਿਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਪਰਮਜੀਤ ਬਾਸੀ ਨੇ ਕੀਤੀ | ਇਸ ਰੋਸ ਪ੍ਰਦਰਸ਼ਨ ਵਿਚ ਇੰਡੀਅਨ ਵਰਕਰ ਐਸੋਸੀਏਸ਼ਨ ਗਲਾਸਗੋ, ਪੰਜਾਬੀ ਸਾਹਿਤ ਸਭਾ ਗਲਾਸਗੋ, ਮਲਿਆਲੀ ਐਸੋਸੀਏਸ਼ਨ ਸਕਾਟਲੈਂਡ, ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਸਕਾਟਲੈਂਡ, ਗੁਰੂ ਰਵਿਦਾਸ ਕਮੇਟੀ ਸਕਾਟਲੈਂਡ, ਕਮਿਊਨਿਸਟ ਪਾਰਟੀ ਸਕਾਟਲੈਂਡ ਆਦਿ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਕਾਮਰੇਡ ਬਾਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਐਕਟ ਭਾਰਤੀ ਲੋਕ-ਤੰਤਰ, ਧਰਮ-ਨਿਰਪੱਖਤਾ ਅਤੇ ਸੰਘੀ ਢਾਂਚੇ ਉੱਪਰ ਸਿੱਧਾ ਹਮਲਾ ਹੈ | ਉਨ੍ਹਾਂ ਦਿੱਲੀ ਦੰਗਿਆਂ ਬਾਰੇ ਬੋਲਦੇ ਹੋਏ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੰਗੇ ਭੜਕਾਉਣ ਵਾਲੇ ਸ਼ਰਾਰਤੀ ਅਨਸਰਾਂ ਅਤੇ ਜਿਹੜੇ ਵੀ ਰਾਜਸੀ ਆਗੂਆਂ ਨੇ ਲੋਕਾਂ ਨੂੰ ਭੜਕਾਇਆ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਮੁੜ ਕੇ ਚੁਰਾਸੀ ਜਾਂ ਗੋਧਰਾ ਕਾਂਡ ਵਰਗੇ ਕਤਲੇਆਮ ਨਾ ਵਾਪਰ ਸਕਣ | ਇਸ ਤੋਂ ਇਲਾਵਾ ਲੰਡਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਸੇਵ ਬੈਂਸ, ਸਕਾਟਿਸ਼ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਕੀਥ ਸਟੋਰਡਿੱਟ, ਪੰਜਾਬੀ ਇਤਿਹਾਸਕਾਰ ਡਾਕਟਰ ਸੁਰਜਿੰਦਰ ਸਿੰਘ, ਡਾਕਟਰ ਅਵਿਰਲ ਵਸਤਾ, ਜਸਮੀਤ ਬਿੰਦਰਾ, ਮੋਹਨ ਲਾਲ ਗਿੰਡਾ, ਇੰਦਰਜੀਤ ਲੀਡਰ, ਸੰਨੀ ਡੇਨੀਅਲ, ਤਰਲੋਚਨ ਮੁਠੱਡਾ, ਸਮਾਰਾ ਖਾਨ, ਹਰਜੀਤ ਦੁਸਾਂਝ ਅਦਿ ਨੇ ਸੰਬੋਧਨ ਕੀਤਾ |