ਪਿੰਡ ਦੀਵਾਨੇ ਦਾ ਸਰਕਾਰੀ ਪ੍ਰਾਇਮਰੀ ਅਤੇ ਹਾਈ ਬਣਿਆ ਸਮਾਰਟ ਸਕੂਲ।

ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਪਿੰਡ ਦੀਵਾਨਾ ਦੇ ਨਗਰ ਨਿਵਾਸੀ ਅਤੇ ਐਨ, ਆਰ, ਆਈ ਵੀਰਾਂ ਤੇ ਯੁਵਕ ਸੇਵਾਵਾਂ ਕਲੱਬ ਅਤੇ ਨੌਜਵਾਨ ਟੀਮ ਦੇ ਸਹਿਯੋਗ ਨਾਲ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸਕੂਲ ਦੇ ਬੱਚਿਆਂ ਨੂੰ ਵਰਦੀਆਂ ਬੂਟ ਜੁਰਾਬਾਂ ਅਤੇ ਸਕੂਲ ਨੂੰ ਮਲਟੀ ਮੀਡੀਆ ਨਾਲ ਜੋੜਨ ਲਈ ਐਲ,ਸੀ,ਡੀ ਦਿੱਤੇ ਗਏ। ਉਸੇ ਲੜੀ ਤਹਿਤ ਸਕੂਲ ਦੀ ਸੁੰਦਰਤਾ ਬਣਾਉਣ ਲਈ ਸਕੂਲ ਨੂੰ ਰੰਗ ਕਰਨ ਦਾ ਅਤੇ ਮਾਟੋ ਲਿਖਣ ਦਾ ਕੰਮ ਕੀਤਾ ਗਿਆ। ਜੋ ਕਿ 80,90% ਹੋ ਚੁੱਕਾ ਹੈ ਅਤੇ ਬਹੁਤ ਜਲਦੀ ਸਾਰਾ ਮੁਕੰਮਲ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਕੂਲ ਦੇ ਮੁੱਖ ਇੰਚਾਰਜ ਅਮਰਜੀਤ ਸਿੰਘ ਪੱਪੂ ਨੇ ਕਿਹਾ ਕਿ ਸਾਡੇ ਸਕੂਲ ਦਾ ਸਟਾਫ਼ ਸਾਰੇ ਵੀਰਾਂ ਦਾ ਅਤੇ ਨਗਰ ਦੇ ਸਾਰੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਨ ਲਈ ਤਨ, ਮਨ, ਤੇ ਧਨ ਨਾਲ ਆਪਣਾ ਯੋਗਦਾਨ ਪਾ ਕੇ ਸਕੂਲ ਨੂੰ ਸਮਾਰਟ ਸਕੂਲ ਬਣਾਇਆ। ਇਸ ਸਮੇਂ ਉਨ੍ਹਾਂ ਨਾਲ ਰਣਜੀਤ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਗੋਰਾ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ ਡੀ,ਈ,ਓ, ਸਰਬਜੀਤ ਸਿੰਘ, ਹਰਪਾਲ ਸਿੰਘ, ਰਾਜ ਕੈਨੇਡੀਅਨ, ਬਲਤੇਜ ਸਿੰਘ,ਬਾਬਾ ਜੰਗ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।