You are here

ਦਿੱਲੀ ਜਲ ਰਹੀ ਹੈ..!✍️ਸਲੇਮਪੁਰੀ ਦੀ ਚੂੰਢੀ

ਦਿੱਲੀ ਜਲ ਰਹੀ ਹੈ..!

 ਦਿੱਲੀ ਜਲ ਰਹੀ ਹੈ!

ਦਿੱਲੀ ਜਲ ਰਹੀ ਹੈ,
ਮਾਸੂਮ ਮਰ ਰਹੇ ਨੇ।
ਧਰਮ ਦੇ ਠੇਕੇਦਾਰ,
ਕਿਸੇ ਦੀ ਸ਼ਹਿ 'ਤੇ
 ਗੁੰਡਾਗਰਦੀ ਕਰ ਰਹੇ ਨੇ।
ਪੁਲਿਸ ਨੇ ਵਰਦੀ ਦੀ
ਲਾਜ ਨਹੀਂ ਰੱਖੀ।
ਅਮਰੀਕਾ ਨੇ ਵੇਖ ਲਿਆ
ਸਭ ਕੁਝ ਅੱਖੀਂ। 
ਘਰ ਸੜ ਰਹੇ ਨੇ। 
ਜਖਮੀ ਤੜਫ ਰਹੇ ਨੇ। 
ਲਾਸ਼ਾਂ ਨਾਲ
ਹਸਪਤਾਲ ਭਰ ਰਹੇ ਨੇ।
ਦੇਸ਼ ਲਈ ਮਰਨ ਵਾਲੇ
ਅੱਜ ਵੀ ਦੇਸ਼ ਵਿਚ
  ਬਿਗਾਨਿਆਂ ਵਾਂਗ
ਖੜ ਰਹੇ ਨੇ।
ਇਹ ਖੇਡ ਸਿਰਫ਼
ਕੁਰਸੀਆਂ ਦੀ,
ਤਾਹੀਓਂ ਆਪਣੇ ਹੀ
ਆਪਣਿਆਂ ਦੀ ਹਿੱਕ 'ਤੇ
ਬੰਦੂਕ ਧਰ ਰਹੇ ਨੇ।
20-20 ਵੀ '84' ਵਾਂਗ
ਕਰ ਰਹੇ ਨੇ।
ਘਰ ਸੜ ਰਹੇ ਨੇ।
ਦੁਕਾਨਾਂ ਮੱਚ ਰਹੀਆਂ ਨੇ।
ਟਾਇਰ ਮੱਚ ਰਹੇ ਨੇ।
ਦਿੱਲੀ ਜਲ ਰਹੀ ਹੈ,
ਮਾਸੂਮ ਮਰ ਰਹੇ ਨੇ।
ਕਈ ਖੁਸ਼ੀਆਂ ਮਨਾ
ਰਹੇ ਹੋਣਗੇ,
ਕਈ - ਤੁਰਗਿਆਂ ਦੀਆਂ
ਲਾਸ਼ਾਂ ਵੇਖ ਕੇ,
 ਹੌਕੇ ਭਰ ਰਹੇ ਨੇ।
ਸੜਕਾਂ 'ਤੇ ਘੁੰਮਦੇ
ਗੁੰਡਿਆਂ ਨੂੰ ਵੇਖ ਕੇ,
 ਬੰਦ ਕਮਰਿਆਂ 'ਚ
ਮਜਲੂਮ ਡਰ ਰਹੇ ਨੇ।
ਅੰਗਰੇਜਾਂ ਨੂੰ
ਹਰਾਉਣ ਵਾਲੇ,
ਅੱਜ ਆਪਣਿਆਂ ਕੋਲੋਂ
ਹਰ ਰਹੇ ਨੇ!
ਦਿੱਲੀ ਜਲ ਰਹੀ ਹੈ।
ਲੋਕ ਮਰ ਰਹੇ ਨੇ!

✍️ਸੁਖਦੇਵ ਸਲੇਮਪੁਰੀ