ਚੰਡੀਗੜ, ਫ਼ਰਵਰੀ 2020-(ਹਰਜਿੰਦਰ ਜਵੰਦਾ/ਮਨਜਿੰਦਰ ਗਿੱਲ)-
ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦੀ ਸ਼ਾਨ ਅਮਰਿੰਦਰ ਗਿੱਲ ਦੀ ਸੁਪਰ ਹਿੱਟ ਰਹੀ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਸੀਕੁਅਲ ਬਣੀ 'ਚੱਲ ਮੇਰਾ ਪੁੱਤ 2' ਦਾ ਬੀਤੇ ਦਿਨੀਂ ਰਿਲੀਜ਼ ਹੋਇਆ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਦਰਸ਼ਕਾਂ ਦੀ ਪਸੰਦ ਬਣੇ ਇਸ ਟ੍ਰੇਲਰ ਨੂੰ ਯੂਟਿਊਬ 'ਤੇ ਹੁਣ ਤਕ 3 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।ਆਗਾਮੀ 13 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਮਰਿੰਦਰ ਗਿੱਲ ਨਾਲ ਹੀਰੋਇਨ ਦੀ ਭੂਮਿਕਾ ‘ਚ ਅਦਾਕਾਰਾ ਸਿੰਮੀ ਚਾਹਲ ਹੈ ਅਤੇ ਇਨਾਂ ਤੋਂ ਇਲਾਵਾ ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ ਅਤੇ ਜ਼ਫਰੀ ਖਾਨ ਵਰਗੇ ਦਿੱਗਜ ਕਲਾਕਾਰ ਨਜ਼ਰ ਆਉਣਗੇ।‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨਿਰਮਾਤਾ ਕਾਰਜ ਗਿੱਲ ਅਤੇ ‘ਓਮ ਜੀ ਸਟਾਰ ਸਟੂਡੀਓ’ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਦੀ ਇਸ ਫਿਲਮ ਨੂੰ ਨਿਰਦੇਸ਼ਕ ਜਨਜੋਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਕੋ ਕਿ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਿਤ ਹੈ।ਦੱਸਣਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਭਾਗ 'ਚੱਲ ਮੇਰਾ ਪੁੱਤ' ਸਾਲ 2019 ਦੀਆਂ ਸਫਲ ਫਿਲਮਾਂ 'ਚੋਂ ਇਕ ਹੈ ਜਿਸ ਨੇ ਬਾਕਸ ਆਫਿਸ 'ਤੇ ਵੀ ਚੰਗਾ ਕਾਰੋਬਾਰ ਕੀਤਾ ਸੀ। ਇਸ ਫਿਲਮ ਨੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੇਹੱਦ ਹੀ ਸੁਚੱਜੇ ਢੰਗ ਨਾਲ ਪਰਦੇ 'ਤੇ ਪੇਸ਼ ਕੀਤਾ ਸੀ।ਹੁਣ ਇਸ ਫਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਫੈਨਜ਼ 'ਚ ਫਿਲਮ 'ਚੱਲ ਮੇਰਾ ਪੁੱਤ 2' ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ