ਬੱਧਨੀ ਕਲਾਂ/ਮੋਗਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-
ਬੱਧਨੀ ਕਲਾਂ ਵਿਖੇ ਰਾਜ ਸਭਾ ਮੈਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਬੱਧਨੀ ਕਲਾਂ ਫੇਰੀ ਮੌਕੇ ਸਰਦਾਰ ਕਰਨੈਲ ਸਿੰਘ ਰਾਮਾਂ, ਪਰਵਿੰਦਰ ਸਿੰਘ ਲਾਲੀ ਬੁੱਟਰ, ਜਗਰਾਜ ਸਿੰਘ ਸੋਮਣੀ ਕਮੇਟੀ ਮੈਂਬਰ, ਇੰਦਰਜੀਤ ਸਿੰਘ ਰਾਮਾ ਦੀ ਅਗਵਾਈ ਹੇਠ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਆਗੂਆਂ ਨੇ ਪੁੱਜ ਕੇ ਢੀਂਡਸਾ ਪਰਿਵਾਰ ਨਾਲ ਡਟਣ ਦਾ ਐਲਾਨ ਕੀਤਾ ਇਸ ਮੌਕੇ ਬੋਲਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੱਖਾਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਏ ਅਕਾਲੀ ਦਲ ਨੂੰ ਮੁੜ ਅਸਲ ਸਿਧਾਤਾਂ ਤੇ ਲਿਆਉਣਾ ਹੈ।ਅਕਾਲੀ ਦਲ ਨੂੰ ਮਜਬੂਤ ਤੇ ਤਕੜੇ ਕਰਨਾ ਹੈ।ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਅਤੇ ਜਿਨ੍ਹਾਂ ਆਗੂਆਂ ਨੇ ਪੰਜਾਬ ਤੇ ਲੋਕਤੰਤਰ ਨੂੰ ਬਹਾਲ ਕਰਨ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਜਿਨ੍ਹਾਂ ਹਾਲਾਤਾਂ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ ਇਹ ਹੀ ਕਾਰਨ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਹੈ ਕਿਉਂਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ। ਇਸ ਸਮੇਂ ਉਨ੍ਹਾਂ ਨਾਲ ਬੁੱਧ ਸਿੰਘ ਰਾਉਕੇ, ਜਗਰੂਪ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ