ਥਾਣਾ ਟੱਲੇਵਾਲ ਦੇ ਸਾਹਮਣੇ ਦੀਵਾਨਾ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ

 ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਬੀਤੇ ਦਿਨੀਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਡਰਾਈਵਰ ਦੀ ਕੀਤੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਚਾਰ ਵਿਆਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਿਸ ਦੇ ਵਿਰੋਧ ਵਿੱਚ ਪਿੰਡ ਦੀਵਾਨੇ ਦੇ ਵਾਸੀਆਂ ਵੱਲੋਂ ਥਾਣੇ ਅੱਗੇ ਧਰਨਾ ਲਾਇਆ ਗਿਆ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਡਰਾਈਵਰ ਹਰਜੀਤ ਸਿੰਘ ਨੇ ਦੱਸਿਆ ਜਦੋਂ ਮੈਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਲੈ ਕੇ ਪਿੰਡ ਨਰੈਣਗੜ੍ਹ ਸੋਹੀਆਂ ਨੂੰ ਜਾ ਰਿਹਾ ਸੀ ਕਾਰ ਚਾਲਕ ਪ੍ਰਦੀਪ ਕੁਮਾਰ ਨੇ ਮੇਰੀ ਬੱਸ ਅੱਗ ਕਾਰ ਕਰ ਦਿੱਤੀ ਜਦੋਂ ਸੋਹੀਆਂ ਵਾਲੇ ਅੱਡੇ ਤੇ ਰੋਕ ਕੇ ਪੁੱਛਿਆ ਤਾਂ ਦੋਵੇਂ ਜਾਣੇ ਗਾਲੀ ਗਲੋਚ ਹੋ ਗਏ ਫੇਰ ਦੀਵਾਨਾਂ ਦੇ ਬੱਸ ਅੱਡੇ ਤੇ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਬੱਸ ਵਿੱਚ ਚੜ੍ਹ ਕੇ ਮੇਰੀ ਕੁੱਟਮਾਰ ਕੀਤੀ ਗਈ ਇਸ ਦੀ ਸੂਚਨਾ ਥਾਣਾ ਪੁਲਿਸ ਟੱਲੇਵਾਲ ਨੂੰ ਦਿੱਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਦੀਪ ਕੁਮਾਰ, ਗੁਰਮੀਤ ਸਿੰਘ, ਬਰਿੰਦਰ ਸ਼ਰਮਾ, ਰਵੀ ਸਿੰਘ ਦੇ ਵਿਰੁੱਧ ਧਾਰਾ 452,341,323,147,149,506ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਪਿੰਡ ਦੀਵਾਨੇ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਅਤੇ ਸਰਪੰਚ ਰਣਧੀਰ ਸਿੰਘ ਦੀਵਾਨੇ ਨੇ ਕਿਹਾ ਹੈ ਕਿ ਅਸੀਂ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਦੋਵੇਂ ਧਿਰਾਂ ਨੂੰ ਸਾਹਮਣੇ ਕਰਕੇ ਗੱਲਬਾਤ ਕੀਤੀ ਜਾਵੇ। ਜਿਸ ਕਿਸੇ ਦਾ ਕਸੂਰ ਹੋਵੇਗਾ ਅਸੀਂ ਖੁਦ ਪੁਲਿਸ ਵੱਲੋਂ ਕਾਰਵਾਈ ਕਰਵਾ ਵਾਗੇ ਪੁਲਿਸ ਵਲੋਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਗਈ ਰਾਤੋਂ ਰਾਤ ਪਰਚਾ ਕਰ ਦਿੱਤਾ ਗਿਆ ਇਸ ਸਬੰਧੀ ਅਸੀਂ ਐਸ, ਐਸ ਪੀ ਹਰਜੀਤ ਸਿੰਘ ਬਰਨਾਲਾ ਨੂੰ ਮਿਲੇ ਐਸ ਐਸ ਪੀ ਸਾਹਿਬ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਸਬੰਧੀ ਨਿਰਪੱਖ ਜਾਚ ਹੋਵੇਗੀ। ਥਾਣਾ ਟੱਲੇਵਾਲ ਦੇ ਸਾਹਮਣੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਦੌਰਾਨ ਪਰਮਜੀਤ ਕੌਰ ਸ਼ਰਮਾ ,ਗੁਰਮੀਤ ਸਿੰਘ ਬਿਲਾਸਪੁਰ, ਮੈਨੂੰ ਸ਼ਰਮਾ, ਹਰਵਿੰਦਰ ਸਿੰਘ, ਦੇਵ ਸਿੰਘ ਬਿੱਕਰ ਸਿੰਘ, ਕਾਮਰੇਡ ਨਛੱਤਰ ਸਿੰਘ, ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਐਸ,ਸੀ ਵਿਦਿਆਰਥਣਾਂ ਦੀਆਂ ਫੀਸਾਂ ਮੁਆਫ ਕਰਵਾਉਣ ਦਾ ਮਸਲਾ ਉਠਾਇਆ ਸੀ ਜਿਸ ਦੀ ਰੰਜਿਸ਼ ਤਹਿਤ ਕਾਲਜ ਮਨੇਜਮੈਂਟ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਐਸ,ਐਸ,ਪੀ ਹਰਜੀਤ ਸਿੰਘ ਨੇ ਮਸਲੇ ਦੀ ਜਾਂਚ ਡੀ,ਐੱਸ,ਪੀ ਮਹਿਲ ਕਲਾਂ ਨੂੰ ਸੌਪ ਦਿੱਤੀ ਗਈ ਕਿਸੇ ਨਾਲ ਬੇਨਿਸਾਫੀ ਨਹੀਂ ਹੋਣ ਦਿੱਤੀ ਜਾਵੇਗੀ ।