You are here

ਬਰਤਾਨੀਆ ਦੇ ਸੰਸਦ ਮੈਂਬਰਾਂ ਦੀ ਤਨਖ਼ਾਹ ਵਧ ਕੇ 79468 ਪੌਡ ਹੋਈ

ਲੰਡਨ- (ਗਿਆਨੀ ਅਮਰਕੀਤ ਸਿੰਘ ਰਾਠੋਰ)-ਬਰਤਾਨੀਆ ਦੇ ਸੰਸਦ ਮੈਂਬਰਾਂ ਦੀ ਤਨਖ਼ਾਹ 74000 ਪੌਾਡ ਤੋਂ ਵੱਧ ਕੇ 79468 ਪੌਾਡ ਹੋ ਗਈ ਹੈ | ਇੰਡੀਪੈਂਡੈਂਟ ਪਾਰਲੀਮੈਂਟਰੀ ਸਟੈਂਡਰਡ ਅਥਾਰਿਟੀ ਨੇ ਕਿਹਾ ਹੈ ਕਿ ਸੰਸਦ ਮੈਂਬਰਾਂ ਦੀ ਤਨਖ਼ਾਹ ਵਿਚ ਇਹ ਵਾਧਾ ਪਬਲਿਕ ਸੈਕਟਰ ਵਿਚ ਹੋਏ ਵਾਧੇ ਨੂੰ ਵੇਖਦਿਆਂ ਕੀਤਾ ਗਿਆ ਹੈ | ਸੰਸਦ ਮੈਂਬਰਾਂ ਦੀ ਤਨਖ਼ਾਹ ਵਿਚ 2.7 ਫ਼ੀਸਦੀ ਜਾਣੀ 15928 ਪੌਾਡ ਦਾ ਵਾਧਾ ਹੋਇਆ ਹੋਇਆ ਹੈ | ਇਸ ਤੋਂ ਪਹਿਲਾਂ 2015 ਵਿਚ 67000 ਪੌਾਡ ਤੋਂ ਵੱਧ ਕੇ ਤਨਖ਼ਾਹ 74000 ਪੌਾਡ ਕੀਤੀ ਗਈ ਸੀ, ਜਦ ਕਿ 2016 ਵਿਚ 1.3 ਫ਼ੀਸਦੀ, 2017 ਵਿਚ 1.4 ਫ਼ੀਸਦੀ ਤੇ ਬੀਤੇ ਵਰ੍ਹੇ 1.8 ਫ਼ੀਸਦੀ ਵਧਾਈ ਗਈ ਸੀ | ਰਾਸ਼ਟਰੀ ਅੰਕੜਾ ਦੇ ਦਫ਼ਤਰ ਅਨੁਸਾਰ ਸੰਸਦ ਮੈਂਬਰਾਂ ਦੀ ਤਨਖ਼ਾਹ 'ਚ ਵਾਧਾ ਪਬਲਿਕ ਸੈਕਟਰ ਦੇ ਅਨੁਪਾਤਕ ਵਾਧੇ ਅਨੁਸਾਰ ਹੁੰਦਾ ਹੈ | ਲੇਬਰ ਐਮ ਪੀ ਕੈਵਨ ਬੈਰਨ ਨੇ ਕਿਹਾ ਹੈ ਕਿ ਉਹ ਆਈ ਪੀ ਐਸ ਏ ਨੂੰ ਵੇਖ ਕੇ ਬਹੁਤ ਨਿਰਾਸ਼ ਹੋਇਆ ਹੈ ਕਿ ਸੰਸਦ ਮੈਂਬਰਾਂ ਦੀ ਤਨਖ਼ਾਹ ਨੂੰ 2.7 ਫ਼ੀਸਦੀ ਵਧਾਇਆ ਗਿਆ ਹੈ, ਜਦਕਿ ਪਾਰਲੀਮੈਂਟਰੀ ਸਟਾਫ਼ ਦੀ ਤਨਖ਼ਾਹ 'ਚ 1.5 ਫ਼ੀਸਦੀ ਵਾਧਾ ਹੋਇਆ ਹੈ | ਸੰਸਦ ਮੈਂਬਰਾਂ ਲਈ ਕੰਮ ਕਰਨ ਵਾਲੇ 100 ਦੇ ਕਰੀਬ ਕਾਮਿਆਂ ਨੇ ਆਈ ਪੀ ਐਸ ਏ ਨੂੰ ਪੱਤਰ ਲਿਖ ਕੇ ਇਸ ਵਾਧੇ ਲਈ ਸ਼ਿਕਾਇਤ ਕੀਤੀ ਹੈ |