ਮਹਿਲ ਕਲਾਂ ਦੇ ਸਮਾਜ ਸੇਵੀ ਪਰਿਵਾਰ ਨੇ ਗਲੀ ਚੌੜੀ ਕਰਨ ਲਈ ਪੰਚਾਇਤ ਨੂੰ ਜ਼ਮੀਨ ਦਾਨ ਕੀਤੀ

ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਦਾ ਵਿਸ਼ੇਸ਼ ਸਨਮਾਨ 

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਮਹਿਲ ਕਲਾਂ ਦੇ ਉੱਘੇ ਸਮਾਜ  ਕਿਸੇ ਵੀ ਕੁੰਢਾ ਸਿੰਘ ਵਾਜੇਕਾ ਦੇ ਪਰਿਵਾਰ ਵੱਲੋਂ ਗਰਾਮ ਪੰਚਾਇਤ ਮਹਿਲ ਕਲਾਂ ਨੂੰ ਆਪਣੀ ਨਿੱਜੀ ਥਾਂ (ਜ਼ਮੀਨ) ਵਿੱਚੋਂ ਪੰਦਰਾਂ ਫੁੱਟ ਦੇ ਕਰੀਬ ਥਾਂ ਗਲੀ ਨੂੰ ਚੌੜੀ ਕਰਨ ਦੇ ਲਈ ਦਾਨ ਵਜੋਂ ਦਿੱਤੀ ਗਈ । ਜਿਸ ਨਾਲ ਉਕਤ ਗਲੀ ਦੀ ਚੌੜਾਈ 20 ਫੁੱਟ ਦੇ ਕਰੀਬ ਹੋ ਗਈ ਹੈ, ਜੋ ਕਿ ਪਹਿਲਾਂ ਬਹੁਤ ਹੀ ਜ਼ਿਆਦਾ ਤੰਗ ਸੀ । ਇਸ ਸੇਵਾ ਨੂੰ ਦੇਖਦਿਆਂ ਅੱਜ ਗ੍ਰਾਮ ਪੰਚਾਇਤ ਮਹਿਲ ਕਲਾਂ ਵੱਲੋਂ ਸਰਪੰਚ ਬਲੌਰ ਸਿੰਘ ਤੋਤੀ ਦੀ ਅਗਵਾਈ ਹੇਠ ਸਮੂਹ ਭੱਠਲ ਪੱਤੀ ਨਗਰ ਨਿਵਾਸੀਆਂ ਵੱਲੋਂ ਉਕਤ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਪਰਿਵਾਰ ਦਾ ਧੰਨਵਾਦ ਕਰਦਿਆਂ ਸਰਪੰਚ ਬਲੌਰ ਸਿੰਘ ਤੋਤੀ ਨੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਹੋਰ ਸਹੂਲਤਾਂ ਜਾਂ ਖੁਸ਼ੀ ਦੇਣ ਲਈ ਦਿਲ ਦਾ ਵੱਡਾ ਹੋਣਾ ਜ਼ਰੂਰੀ ਹੈ ਅਤੇ ਇਹ ਸੇਵਾ ਕਰਨ ਦੀ ਸ਼ਕਤੀ ਵੀ ਪਰਮਾਤਮਾ ਕਿਸੇ ਨੂੰ ਹੀ ਦਿੰਦਾ ਹੈ ।ਇਸ ਲਈ ਸਾਨੂੰ  ਹਰ ਇੱਕ ਨੂੰ ਵਾਜੇਕਾ ਪਰਿਵਾਰ ਵਰਗੀ ਸੋਚ ਅਪਣਾਉਣੀ ਚਾਹੀਦੀ ਹੈ ।ਸਰਪੰਚ ਤੋਤੀ ਨੇ ਕਿਹਾ ਕਿ ਬਾਬੇ ਸਹੀਦਾਂ ਨੂੰ ਜਾਦੀ ਇਹ ਗਲੀ।ਬਹੁਤ ਜਿਆਦਾ ਤੰਗ ਤੇ  ਪਿਛਲੇ 35-40 ਸਾਲਾਂ ਤੋਂ ਪਹਿਲਾਂ ਦੀ ਬਣੀ ਹੈ, ਉਸ ਨੂੰ ਪੰਚਾਇਤ ਕੁਝ ਦਿਨਾਂ ਚ ਹੀ ਨਵੀਂ ਦਿੱਖ ਦੇਵੇਗੀ ,ਉਕਤ ਸਾਰੀ ਗਲੀ ਨੂੰ ਪੁੱਟ ਕੇ ਇਸ ਵਿੱਚ ਇੰਟਰਲਾਕ ਟਾਈਲ ਲਗਾਈ ਜਾਵੇਗੀ । ਇਸ ਮੌਕੇ ਪੰਚਾਇਤ ਸੈਕਟਰੀ ਗੁਰਦੀਪ ਸਿੰਘ, ਕਾਨੂੰਗੋ ਉਜਾਗਰ ਸਿੰਘ ਛਾਪਾ, ਸੁਰਿੰਦਰ ਸਿੰਘ ਛਿੰਦਾ, ਪੰਚ ਜੋਗਿੰਦਰ ਸਿੰਘ,ਪੰਚ ਗੁਰਜੰਟ ਸਿੰਘ, ਪੰਚ ਰਣਜੀਤ ਸਿੰਘ, ਪੰਚ ਮਨਜਿੰਦਰ ਸਿੰਘ, ਪੰਚ  ਗੁਰਮੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਗੁਰਮੇਲ ਕੌਰ,ਅਮਰਿੰਦਰ ਕੌਰ, ਮਿਸਤਰੀ ਦਰਸਨ ਸਿੰਘ ਭੱਠਲ,ਮਿ ਜੀਤ ਸਿੰਘ ਵਾਜੇਕਾ ਸਮੇਤ ਭੱਠਲ ਪੱਤੀ ਦੇ ਨਿਵਾਸੀ ਹਾਜਰ ਸਨ।