ਰਾਜਕੁਮਾਰ ਹੈਰੀ ਅਤੇ ਰਾਜਕੁਮਾਰੀ ਮੇਗਨ ਸ਼ਾਹੀ ਅਹੁਦਿਆਂ ਤੋਂ ਹਟੇ ਪਿੱਛੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਬਰਤਾਨੀਆ ਦੇ ਸ਼ਾਹੀ ਪਰਿਵਾਰ 'ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ਼ੁਦ ਨੂੰ ਪਿੱਛੇ ਕਰਦਿਆਂ ਆਪਣੀ ਆਜ਼ਾਦ ਵਿੱਤੀ ਨਿਰਭਰਤਾ ਲਈ ਕੰਮ ਕਰਨ ਦਾ ਰਾਹ ਚੁਣਿਆ ਹੈ | 'ਡਿਊਕ ਐਾਡ ਡਿਊਚ ਆਫ਼ ਸੁਸੈਕਸ' ਵਲੋਂ ਕੈਨੇਡਾ ਵਿਖੇ ਕਿ੍ਸਮਸ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਯੂ. ਕੇ. ਪਰਤਦਿਆਂ ਹੀ ਸ਼ਾਹੀ ਕੰਮਕਾਜ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਣੀ ਨੂੰ ਲਗਾਤਾਰ ਹਮਾਇਤ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂ. ਕੇ. ਅਤੇ ਦੱਖਣੀ ਅਮਰੀਕਾ ਵਿਚਕਾਰ ਸੰਤੁਲਨ ਬਣਾਉਣ ਦੀ ਯੋਜਨਾ ਹੈ ਅਤੇ ਪਰ ਮਹਾਰਾਣੀ, ਰਾਸ਼ਟਰਮੰਡਲ ਅਤੇ ਉਨ੍ਹਾਂ ਦੇ ਪ੍ਰਯੋਜਕਾਂ ਲਈ ਉਹ ਆਪਣੇ ਫ਼ਰਜ਼ ਅਦਾ ਕਰਦੇ ਰਹਿਣਗੇ | ਰਾਜਕੁਮਾਰ ਹੈਰੀ ਅਤੇ ਮੇਗਨ ਦੇ ਇਸ ਐਲਾਨ ਨੇ ਬਰਤਾਨੀਆ ਦੇ ਸ਼ਾਹੀ ਘਰਾਣੇ 'ਚ ਵੱਧ ਰਹੀਆਂ ਤਰੇੜਾਂ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ, ਅਜੇ ਬੀਤੇ ਵਰੇ੍ਹ ਹੀ ਹੈਰੀ ਅਤੇ ਵਿਲੀਅਮ ਵਿਚਕਾਰ ਅਣਬਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਬਾਅਦ 'ਚ ਦੋਵਾਂ ਨੇ ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਕੰਮ ਕਾਜ ਨੂੰ ਵੱਖ ਕਰ ਲਿਆ ਸੀ | ਸ਼ਾਹੀ ਜੋੜੇ ਦੇ ਇਸ ਫ਼ੈਸਲੇ ਤੇ ਪ੍ਰਤੀਕਰਮ ਦਿੰਦਿਆਂ ਸ਼ਾਹੀ ਪਰਿਵਾਰ ਵਲੋਂ ਜਾਰੀ ਬਿਆਨ 'ਚ ਇਸ ਫ਼ੈਸਲੇ ਨੂੰ ਜਲਦਬਾਜ਼ੀ ਕਿਹਾ ਗਿਆ ਹੈ | ਸੂਤਰਾਂ ਅਨੁਸਾਰ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਐਲਾਨ ਕਰਨ ਤੋਂ ਪਹਿਲਾਂ ਮਹਾਰਾਣੀ ਨਾਲ ਗੱਲ ਨਹੀਂ ਕੀਤੀ | ਮਹਾਰਾਣੀ ਐਲਿਜ਼ਾਬੈੱਥ ਪਿ੍ੰਸ ਹੈਰੀ ਅਤੇ ਮੇਗਨ ਦੇ ਫ਼ੈਸਲੇ ਤੋਂ ਨਿਰਾਸ਼ ਹਨ |