ਬੀਹਲਾ ਦਾ ਪੇਂਡੂ ਖੇਡ ਮੇਲਾ ਤੇ ਕਬੱਡੀ ਕੱਪ 18 ਜਨਵਰੀ ਤੋਂ ਸ਼ੁਰੂ - ਮਿੰਟੂ ਬੀਹਲਾ

ਮਹਿਲ ਕਲਾਂਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

  ਬਾਬਾ ਬੁੱਢਾ ਦੀ ਟੂਰਨਾਮੈਂਟ ਕਮੇਟੀ,ਯੁਵਕ ਸੇਵਾਵਾਂ ਕਲੱਬ ,ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਐੱਨ ਆਰ ਆਈ  ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਰੋਜਾ  ਪੇਂਡੂ ਖੇਡ ਮੇਲਾ ਅਤੇ ਕਬੱਡੀ ਕੱਪ ਮਿਤੀ 18,19 ਅਤੇ 20 ਜਨਵਰੀ 2020  ਨੂੰ ਪਿੰਡ ਬੀਹਲਾ ਦੇ ਗਰਾਉਂਡਾਂ ਚ ਕਰਵਾਇਆ ਜਾ ਰਿਹਾ ਹੈ l ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉੱਘੇ ਖੇਡ ਪ੍ਰਮੋਟਰ ਨੌਜਵਾਨ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਟੂਰਨਾਂਮੈਂਟ ਵਿੱਚ ਕਬੱਡੀ 38 ਕਿਲੋਂ,52 ਕਿਲੋਂ,ਕਬੱਡੀ 65 ਕਿਲੋਂ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਅਤੇ ਦੂਸਰਾ ਇਨਾਮ ਪੰਜੱਤਰ ਹਜ਼ਾਰ ਰੁਪਏ ਹੋਵੇਗਾ ।ਇਸ ਮੌਕੇ ਕਲੱਬ ਪ੍ਰਧਾਨ ਕਾਟਾ ਬੀਹਲਾ ਅਤੇ ਖਜਾਨਚੀ  ਕਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ  18 ਜਨਵਰੀ ਨੂੰ ਸਕੂਲੀ ਬੱਚਿਆਂ ਦੇ 100 ,200 ,400 ਅਤੇ  800 ਮੀਟਰ ਰੇਸ,ਲੰਬੀ ਛਾਲ ,ਗੋਲਾ ਸੁੱਟਣ ਦੇ ਦਿਲਚਪਸ ਮੁਕਾਬਲੇ ਅਤੇ ਕਬੱਡੀ 38 ਕਿਲੋਂ ,19 ਜਨਵਰੀ ਨੂੰ ਕਬੱਡੀ 52 ਕਿਲੋਂ ਅਤੇ ਕਬੱਡੀ 65 ਕਿਲੋਂ ਸਮੇਤ ਆਖਰੀ ਦਿਨ 20 ਜਨਵਰੀ ਨੂੰ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ। ਮਿੰਟੂ ਬੀਹਲਾ  ਨੇ ਦੱਸਿਆ ਕਿ ਟੂਰਨਾਮੈਂਟ ਦੇ ਬੈਸਟ  ਕਬੱਡੀ ਓਪਨ ਦੇ ਜਾਫੀ ਅਤੇ ਰੇਡਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।  ਉਨ੍ਹਾਂ  ਸਮੂਹ ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ।