ਸ੍ਰੀ ਨਨਕਾਣਾ ਸਾਹਿਬ,ਜਨਵਰੀ 2020-(ਏਜੰਸੀ)
ਬੀਤੇ ਕੱਲ੍ਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਦਾ ਮਸਲਾ ਪੂਰੇ ਸਿੱਖ ਜਗਤ ਸਮੇਤ ਭਾਰਤ ਵਿਚ ਭੜਕ ਗਿਆ ਹੈ। ਅੱਜ ਇਕ ਮੁਸਲਿਮ ਲੀਡਰਾਂ ਦਾ ਇਕ ਵਫ਼ਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਲੋਂ ਬੀਤੇ ਕੱਲ੍ਹ ਜੋ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਕੁੱਝ ਪਾਕਿਸਤਾਨੀ ਸਿੱਖ ਵੀ ਮੌਜੂਦ ਸਨ।