You are here

ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ

ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ -ਸ੍ਰ. ਭੁਪਿੰਦਰ ਸਿੰਘ ਚੇਅਰਮੈਨ
ਲੁਧਿਆਣਾ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭੁਪਿੰਦਰ ਸਿੰਘ, ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਐਲ.ਪੀ.ਜੀ. ਬੈਂਕ ਵਿੱਚ 16 ਸੋਮੋ ਸਿਲੰਡਰ ਸਥਾਪਿਤ ਕੀਤੇ ਗਏ ਹਨ ਅਤੇ ਇੱਕ ਸਿੰਲਡਰ ਦਾ ਵਜ਼ਨ 425 ਕਿਲੋ ਹੈ। ਇਹਨਾਂ ਸਿਲੰਡਰਾਂ ਰਾਹੀਂ ਪਲਾਂਟ ਦੇ ਬੁਆਲਿਰ ਅਤੇ ਏਅਰ ਹੀਟਰ ਚਲਾਏ ਜਾਣਗੇ, ਜੋ ਕਿ ਪਹਿਲਾ ਫਰਨਿਸ ਤੇਲ ਨਾਲ ਚਲਾਏ ਜਾਂਦੇ ਸਨ ਜੋ ਕਿ ਆਬਾਦੀ ਭਰੇ ਏਰੀਏ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦਾ ਸੀ। ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ ਕਰਦੇ ਹੋਏ ਐਚ.ਪੀ.ਸੀ.ਐਲ. ਦੇ ਸਹਿਯੋਗ ਨਾਲ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਐਲ.ਪੀ.ਜੀ. ਬੈਂਕ ਦੇ ਨਾਲ ਚੱਲਣ ਕਾਰਨ ਬੁਆਲਿਰ ਅਤੇ ਏਅਰ ਹੀਟਰ ਦੀ ਮੁਰੰਮਤ ਅਤੇ ਰਿਪੇਅਰ ਵੀ ਨਾ ਦੇ ਬਰਾਬਰ ਰਹਿ ਜਾਵੇਗੀ।ਇਸ ਐਲ.ਪੀ.ਜੀ. ਬੈਂਕ ਨੂੰ ਐਚ.ਪੀ.ਸੀ.ਐਲ. ਵੱਲੋਂ ਸਥਾਪਿਤ ਕਰਨ ਲਈ ਨਫਰਾਸਟਕਚਰ ਫਰੀ ਬਣਾਇਆ ਗਿਆ ਹੈ।ਇਸ ਐਲ.ਪੀ.ਜੀ. ਬੈਂਕ ਦੇ ਸਥਾਪਿਤ ਹੋਣ ਨਾਲ ਆਲੇ-ਦੁਆਲੇ ਦੇ ਏਰੀਏ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਸ.ਕਰਮਜੀਤ ਸਿੰਘ ਸਲਾਣਾ ਵਾਈਸ ਚੇਅਰਮੈੱਨ, ਵੇਰਕਾ ਲੁਧਿਆਣਾ ਡੇਅਰੀ, ਰੁਪਿੰਦਰ ਸਿੰਘ ਸੇਖੋਂ, ਜਨਰਲ ਮੈਨੇਜਰ, ਵੇਰਕਾ ਲੁਧਿਆਣਾ ਡੇਅਰੀ, ਹੁਨਰਦੀਪ ਸਿੰਘ ਬਰਾੜ੍ਹ, ਮੈਨੇਜਰ ਇੰਜਨੀਅਰਿੰਗ, ਵੇਰਕਾ ਲੁਧਿਆਣਾ ਡੇਅਰੀ ਅਤੇ ਐਚ.ਪੀ.ਸੀ.ਐਲ. ਵੱਲੋਂ ਅਰੁਣ ਗਰਗ ਜਨਰਲ ਮੈਨੇਜਰ, ਨਾਰਥ ਜੋਨ, ਗੁਰਿੰਦਰਾ ਮੋਹਨ ਡੀ. ਜੀ. ਐਮ. ਨਾਰਥ ਜੋਨ, ਮੁਨੀਸ਼ ਕੁਮਾਰ ਡੀ. ਜੀ. ਐਮ., ਹੁਸ਼ਿਆਰਪੁਰ ਰੀਜ਼ਨ ਅਤੇ ਸਿਧਾਰਥ ਸਹਿਗਲ ਏਰੀਆ ਸੇਲ ਮੈਨੇਜਰ ਐਲ.ਪੀ.ਜੀ. ਲੁਧਿਆਣਾ ਹਾਜ਼ਰ ਸਨ।