ਸਹੀਦਾ ਦੀ ਯਾਦ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਸਜਾਇਆ

ਬਰਨਾਲਾ/( ਗੁਰਸੇਵਕ ਸਿੰਘ ਸੋਹੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ  ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ  ਸਾਹਿਬ ਪਾਤਸ਼ਾਹੀ ਛੇਵੀਂ ਗੁਰਮਿਤ ਸੰਗੀਤ ਵਿਦਿਆਲਿਆ, ਨੇਤਰਹੀਨ ਅਤੇ ਅਨਾਥ ਆਸ਼ਰਮ ਚੰਦੂਆਣਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਹ ਨਗਰ ਕੀਰਤਨ ਪਿੰਡ ਛੀਨੀਵਾਲ ਖ਼ੁਰਦ ,ਨਰੈਣਗੜ ਸੋਹੀਆਂ ਅਤੇ ਪਿੰਡ ਗਹਿਲ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ । ਇਸ ਮੌਕੇ ਪੁੱਜੇ ਪ੍ਰਸਿੱਧ ਪੰਜਾਬ ਦੇ ਰਾਗੀ, ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਇਸ ਮੌਕੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਭੈੜੀਆਂ ਅਲਾਮਤਾ ਨੂੰ ਛੱਡ ਸਿੰਘ ਸਜ ਗੁਰੂ ਕੇ ਲੜ ਲੱਗਣਾ ਚਾਹੀਦਾ ਅਤੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ।ਇਸ ਸਮੇਂ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਲੰਗਰ ਲਗਾਏ ਗਏ ।