ਪੰਜਾਬ ਸਰਕਾਰ ਵਲੋ ਅਧਿਆਪਕਾਂ ਤੇ ਲਾਠੀਆਂ ਵਰਾਉਣ ਬੇਹੱਦ ਨਿੰਦਣਯੋਗ ਤੇ ਸ਼ਰਮਨਾਕ ਹੈ :ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਪਣੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਸਿੱਖਿਆ ਪ੍ਰੋਵਾਈਡਰਾਂ ਕੋਲ ਚੱਲ ਕੇ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਰਕਾਰ ਬਣਨ 'ਤੇ ਪੱਕਾ ਕਾਰਨ ਦਾ ਵਾਅਦਾ ਕੀਤਾ ਸੀ।ਅੱਜ ਸਰਕਾਰ ਬਣਿਆ ਢਾਈ ਸਾਲ ਦਾ ਸਮਾਂ ਬੀਤਾ ਚੱਕਾ ਹੈ।ਅਜਿਹੇ ਵਿਚ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਨੂੰ ਉਨ੍ਹਾਂ ਵੱਲੋਂਂ ਕੀਤਾ ਵਾਅਦਾ ਯਾਦ ਕਰਵਾਉਣ ਲਈ ਸੜਕਾਂ 'ਤੇ ਉੱਤਰੇ ਤਾਂ ਉਨ੍ਹਾਂ 'ਤੇ ਲਾਠੀਆਂ ਵਰਾਂ ਦਿੱਤੀਆਂ ਜੋ ਬੇਹੱਦ ਨਿੰਦਣਯੋਗ ਤੇ ਸ਼ਰਮਨਾਕ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉੱਪ ਨੇਤਾ ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ।ਉਨ੍ਹਾਂ ਇਸ ਮੌਕੇ ਅਧਿਆਪਕਾਂ ਨੇ ਅੰਨ੍ਹੇ ਤਸ਼ੱਦਦ ਦੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖਬਰ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਤਜਰਬਾ ਹੈ ਜਿਸ ਦੇ ਬਲਬੂਤੇ 'ਤੇ ਉਹ ਇਸ ਵਾਰ ਮੁੱਖ ਮੰਤਰੀ ਤਾਂ ਬਣ ਗਏ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਹਰ ਇਕ ਵਰਗ ਨਾਲ ਕੀਤੇ ਵਾਅਦਿਆਂ ਨੂੰ ਆਪਣੇ ਪੈਰਾਂ ਹੇਠ ਰੋਲਿਆਂ ਹੈ,ਉਸੇ ਤਰ੍ਹਾਂ ਭਵਿੱਖ ਵਿਚ ਜਨਤਾ ਹੁਣ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ।ਉਨ੍ਹਾਂ ਕਿਹਾ ਕਿ ਕੈਪਟਨ ਨੇ ਘਰ-ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਵੀ ਵਫਾ ਨਹੀਂ ਕੀਤਾ ਜਿਸ ਦੇ ਚਲਦਿਆਂ

ਅੱਜ ਘਰ-ਘਰ ਬੇਰੁਜਗਾਰ ਬੈਠੇ ਹਨ।ਉਨ੍ਹਾਂ ਪੰਜਾਬ ਦਾ ਖਜਾਨਾ ਖਾਲੀ ਦਾ ਢਿੰਡੋਰਾ ਪਿੱਟਣ ਵਾਲੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੈਪਟਨ ਸਰਕਾਰ 'ਤੇ ਟਿਪਣੀ ਕਰਦਿਆਂ ਕਿਹਾ ਕਿ ਜੇ ਖਜ਼ਾਨਾ ਖਾਲੀ ਹੈ ਤਾਂ ਮੁੱਖ ਮੰਤਰੀ ਵੱਲੋਂ ਆਪਣੀ ਕੈਬਨਿਟ ਵਿਚ 6 ਮੰਤਰੀਆਂ ਦਾ ਵਾਧਾ,ਨਵੀਂਆਂ ਗੱਡੀਆਂ ਦੀ ਖਰੀਦ ਤੇ ਵਿਦੇਸ਼ ਦੌਰੇ ਕਿਉਂ ਕੀਤੇ ਜਾ ਰਹੇ ਹਨ।ਪਰਮਾਤਮਾ ਸੁਮੱਤ ਬਖਸ਼ੇ:ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਵਾਅਦੇ ਕਰ ਕੇ ਮੁਕਰੇ ਮੁੱਖ ਮੰਤਰੀ ਤੋਂ ਹੁਣ ਕਿਸੇ ਤਰ੍ਹਾਂ ਦੀ ਕੌਈ ਆਸ ਨਹੀਂ।ਪਰਮਾਤਮਾ ਮਿਹਰ ਕਰੇ ਤੇ ਮੁੱਖਮੰਤਰੀ ਨੂੰ ਸਮੱਤ ਬਖਸ਼ੇ,ਤਾਂ ਜੋ ਉਨ੍ਹਾਂ ਵੱਲੋਂ ਕੀਤੇ ਵਾਅਦੇ ਜੋ ਉਹ ਭੁੱਲ ਚੁੱਕੇ ਹਨ ਉਨ੍ਹਾਂ ਨੂੰ ਯਾਦ ਆਉਣ ਤੇ ਅਧਿਆਪਕਾਂ ਸਮੇਤ ਹਰ ਇੱਕ ਵਰਗ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ।