You are here

ਸੁਖਪਾਲ ਸਿੰਘ ਸਿੱਧੂ ਰਾਸ਼ਟਰੀ ਯੁਵਾ ਗੌਰਵ ਐਵਾਰਡ ਨਾਲ ਸਨਮਾਨਿਤ 

ਨਵੀਂ ਦਿੱਲੀ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਆਲ ਇੰਡੀਆ ਬੌਧਿਕ ਅਤੇ ਵਿਲੱਖਣ ਸਮਾਗਮ 2019 ਵਿਸ਼ਵ ਵਿਦਿਆਲਾ ਨਵੀਂ ਦਿੱਲੀ ਵਿਖੇ ਸਵਰਨ ਭਾਰਤ ਅਤੇ ਦਿਸ਼ਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਿੱਖਿਆ, ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਨਿਰਸਵਾਰਥ ਸੇਵਾ ਕਰਨ ਵਾਲੇ ਅਧਿਆਪਕਾਂ, ਸਾਹਿਤਕਾਰਾਂ ਅਤੇ ਸਮਾਜ ਸੇਵੀਆਂ ਦਾ ਸਨਮਾਨ ਕੀਤਾ ਗਿਆ। ਇਸੇ ਤਹਿਤ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹਾ ਦੇ ਛੋਟੇ ਜਿਹੇ ਪਿੰਡ ਗੰਗਾ ਦੇ ਜੰਮਪਲ ਸੁਖਪਾਲ ਸਿੰਘ ਸਿੱਧੂ ਨੂੰ ਉਨ੍ਹਾਂ ਦੀਆਂ ਸਮਾਜ ਅਤੇ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਰਾਸ਼ਟਰੀ ਯੁਵਾ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਸਿੱਧੂ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਵਿਖੇ ਬਤੌਰ ਪ੍ਰਾਇਮਰੀ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਜਿੱਥੇ ਸਿੱਧੂ ਵੱਲੋਂ ਆਪਣੇ ਸਕੂਲ ਸਟਾਫ ਨਾਲ ਮਿਲ ਕੇ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਬਣਾਉਣ ਲਈ ਵਿਸ਼ੇਸ਼ ਯੋਗਦਾਨ ਨਿਭਾਇਆ ਗਿਆ ਉੱਥੇ ਹੀ ਉਨ੍ਹਾਂ ਵੱਲੋਂ ਸੁਖ ਸੇਵਾ ਸੁਸਾਇਟੀ ਪੰਜਾਬ ਨਾਲ ਮਿਲ ਕੇ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਲੋੜਵੰਦ ਬੱਚਿਆਂ ਲਈ ਲੋੜੀਂਦੀਆਂ ਵਸਤਾਂ ਅਤੇ ਖਾਣੇ ਦੀ ਸੇਵਾ ਵੀ ਕੀਤੀ ਜਾਂਦੀ ਹੈ। ਵਰਲਡ ਕੈਂਸਰ ਕੇਅਰ ਯੂ.ਕੇ. ਵੱਲੋਂ ਮਾਲਵਾ ਪੱਟੀ ਦੇ ਪਿੰਡਾਂ ਵਿੱਚ ਸਿੱਧੂ ਦੇ ਸਹਿਯੋਗ ਨਾਲ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਚੈੱਕ ਅੱਪ ਕੈਂਪ ਲਗਾਵਾਏ ਜਾ ਰਹੇ ਹਨ ਅਤੇ ਬੀਕਾਨੇਰ ਨੂੰ ਜਾਣ ਵਾਲੀ ਟਰੇਨ ਦੇ ਮਰੀਜ਼ਾਂ ਲਈ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਸਿੱਧੂ ਵੱਲੋਂ ਹੁਣ ਤੱਕ 29 ਵਾਰ ਖੂਨਦਾਨ ਕਰਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ। ਸੁਖਪਾਲ ਸਿੰਘ ਸਿੱਧੂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸੇ ਸਾਲ ਸੁਤੰਤਰਤਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਅਤੇ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਲਗਾਤਾਰ ਨਿਰਸਵਾਰਥ ਸਮਾਜ ਸੇਵੀ ਸੇਵਾਵਾਂ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਸਵਰਨ ਭਾਰਤ ਅਤੇ ਦਿਸ਼ਾ ਫਾਊਂਡੇਸ਼ਨ ਵੱਲੋਂ ਕਰਵਾਏ ਆਲ ਇੰਡੀਆ ਬੌਧਿਕ ਅਤੇ ਵਿਲੱਖਣ ਸਮਾਗਮ 2019 ਮੌਕੇ ਰਾਸ਼ਟਰੀ ਯੁਵਾ ਗੌਰਵ ਅਵਾਰਡ ਭਾਰਤ ਦੇ ਸਾਬਕਾ ਜਨਰਲ ਮੇਜਰ ਪੀ.ਕੇ. ਸਹਿਗਲ ਰੱਖਿਆ ਵਿਸ਼ੇਸ਼, ਜਤਿੰਦਰ ਮਣੀ ਤ੍ਰਿਪਾਠੀ ਡੀ.ਸੀ.ਪੀ.ਦਿੱਲੀ ਪੁਲਿਸ,ਪੰਡਤ ਪੀਯੂਸ ਰਾਸ਼ਟਰੀ ਪ੍ਰਧਾਨ ਸਵਰਨ ਭਾਰਤ, ਵੰਦਨਾ ਸ਼ੁਕਲਾ ਚੇਅਰਪਰਸਨ ਦਿਸ਼ਾ ਫਾਊਂਡੇਸ਼ਨ ਵੱਲੋਂ ਦਿੱਤਾ ਗਿਆ। ਇਸ ਮੌਕੇ ਸ਼ਲਿੰਦਰ ਜੈਨ ਡਾਇਰੈਕਟਰ ਅਗਰ ਭਾਰਤੀ, ਅਵਨੀਸ਼ ਕੁਮਾਰ ਡਾਇਰੈਕਟਰ, ਪ੍ਰਿੰਸੀਪਲ ਪੀ ਕੇ ਖੱਤਰੀ, ਸ਼ਾਂਤੂ ਗੁਪਤਾ ਅਤੇ ਡਾ. ਵਿਕਾਸ ਮਿਸਰਾ ਜੀ ਮੌਜੂਦ ਸਨ।

 

ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਸ ਸੁਖਪਾਲ ਸਿੰਘ ਸਿੱਧੂ ਜੀ ਨੂੰ ਵਿਧੀਆਂ

ਵਾਰਿਗਟਨ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-   

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਸ ਸੁਖਪਾਲ ਸਿੰਘ ਸਿੱਧੂ ਜੀ ਨੂੰ ਸਮਾਜ ਦੀ ਨਿਰ ਸੁਆਰਥ ਸੇਵਾ ਕਰਨ ਬਦਲੇ ਮਿਲੇ ਰਾਸ਼ਟਰੀ ਯੁਵਾ ਗੌਰਵ ਐਵਾਰਡ ਲਈ ਵਿਧੀਆਂ ਦਿਤੀਆਂ।