ਜਗਰਾਉਂ/ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-
ਬਸੰਤ ਨਗਰ ਖੰਨਾ ਵਾਸੀ ਰਾਜੀਵ ਗਾਂਧੀ ਨੇ ਮੰਗਲਵਾਰ ਨੂੰ ਜਗਰਾਉਂ 'ਚ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ।ਪੁਲਿਸ ਮੌਕੇ 'ਤੇ ਪੁੱਜੇ ਕੇ ਕਾਰਵਾਈ ਕਰਦੇ ਹੋਏ ਲਾਂਸ਼ ਨੂੰ ਕਬਜ਼ੇ 'ਚ ਲੈ ਕੇ ਜਗਰਾਉਂ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ।ਜਾਣਕਾਰੀ ਅਨੁਸਾਰ ਰਾਜੀਵ ਗਾਂਧੀ ਵਿਆਹ ਜੋਤੀ ਉਰਫ ਪ੍ਰਰੀਤੀ ਦੇ ਨਾਲ ਹੋਇਆ ਸੀ।ਵਿਆਹ ਦੇ ਬਾਅਦ ਲੜਾਈ ਹੋਣ 'ਤੇ ਪਤਨੀ ਰੁੱਸ ਕੇ ਆਪਣੇ ਪੇਕੇ ਜਗਰਾਉਂ ਚਲੀ ਗਈ ।ਰਾਜੀਵ ਵੀ ਉਸ ਨੂੰ ਮਨਾਉਣ ਲਈ ਵੀ ਜਗਰਾਉਂ ਪਹੁੰਚ ਗਿਆ।ਪਰ ਜਦੋਂ ਉਹ ਵਾਪਸ ਆਉਣ ਲਈ ਨਾ ਮੰਨੀ ਤਾਂ ਉਨ੍ਹਾਂ ਨੇ ਜਗਰਾਉਂ 'ਚ ਹੀ ਇਕ ਮਕਾਨ ਕਿਰਾਏ 'ਤੇ ਲੈ ਲਿਆ ਤੇ ਉਥੇ ਹੀ ਰਹਿਣ ਲੱਗ ਪਏ।ਪਰ ਸੋਮਵਾਰ ਨੂੰ ਰਾਜੀਵ ਨੇ ਜਹਿਰ ਨਿਗਲ ਲਿਆ,ਜਿਸਨੂੰ ਪਹਿਲਾਂ ਜਗਰਾਉਂ ਫਿਰ ਲੁਧਿਆਣਾ ਤੇ ਬਾਅਦ 'ਚ ਖੰਨਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਰਾਜੀਵ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ ਹੈ।ਰਾਜੀਵ ਦੇ ਪਿਤਾ ਮੋਹਨ ਲਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਲੜਕੇ ਨੂੰ ਉਨ੍ਹਾਂ ਦੀ ਨੂੰਹ ਤੇ ਉਸਦੇ ਪਰਿਵਾਰ ਨੇ ਜ਼ਹਿਰ ਦੇ ਕੇ ਮਾਰਿਆ ਹੈ।ਦੂਜੇ ਪਾਸੇ ਮ੍ਰਿਤਕ ਰਾਜੀਵ ਦੀ ਪਤਨੀ ਜੋਤੀ ਨੇ ਦੱਸਿਆ ਕਿ ਉਸਦਾ ਪਤੀ ਘਰ ਤੋਂ ਸਾਮਾਨ ਲੈਣ ਦਾ ਆਖ ਕੇ ਗਿਆ ਸੀ ਪਰ ਜਦੋਂ ਵਾਪਸ ਆਇਆ ਤਾਂ ਉਸਦੀ ਤਬੀਅਤ ਖਰਾਬ ਸੀ।ਬਾਰ-ਬਾਰ ਪੁੱਛਣ 'ਤੇ ਪਤੀ ਨੇ ਦੱਸਿਆ ਕਿ ਉਸਨੇ ਸਲਫਾਸ ਨਿਗਲ ਲਿਆ ਹੈ।ਉਹ ਤਰੁੰਤ ਪਤੀ ਨੂੰ ਜਗਰਾਉਂ ਸਿਵਲ ਹਸਪਤਾਲ ਲੈ ਕੇ ਗਏ।ਉਸ ਨੇ ਕਿਹਾ ਕਿ ਉਸ 'ਤੇ ਲਗਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।ਜਾਂਚ ਅਧਿਕਾਰੀ ਏ.ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।