You are here

ਵਾਰਿਗਟਨ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਬੰਦੀ ਛੋੜ ਦਿਵਸ

ਮਾਨਚੈਸਟਰ ਗੱਤਕਾ ਅਖਾੜਾ ਵਲੋਂ ਗੱਤਕੇ ਦੇ ਜੌਹਰ

ਵਾਰਿਗਟਨ/ਯੂ.ਕੇ , ਅਕਤੂਬਰ 2019 - (ਗਿਆਨੀ ਅਮਰੀਕ ਸਿੰਘ ਰਾਠੌਰ) -

ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਥੋੜ੍ਹਾ ਸਮਾਂ ਗਵਾਲੀਅਰ ਦੇ ਰਾਜੇ ਵਲੋਂ ਗਵਾਲੀਅਰ ਦੇ ਕਿਲੇ ਵਿੱਚ ਨਜ਼ਰ ਬੰਦ ਰਹੇ ਅਤੇ ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਉਸ ਸਮੇ ਓਹਨਾ ਆਪਣੀ ਰਿਹਾਈ ਦੇ ਨਾਲ 52 ਹੋਰ ਰਾਜਿਆਂ ਦੀ ਰਿਹਾਈ ਲਈ ਗਵਾਲੀਅਰ ਦੇ ਰਾਜੇ ਨੂੰ ਆਖਿਆ।ਰਾਜੇ ਨੇ ਗੁਰੂ ਜੀ ਦੀ ਗੱਲ ਮਨ ਲਈ ਅਤੇ ਇਕ ਸਰਤ ਰੱਖ ਦਿੱਤੀ ਜੋਕਿ 52 ਵਿਚੋਂ ਜਿੰਨੇ ਵੀ ਰਾਜੇ ਤੁਹਾਡਾ ਪੱਲਾ ਫੜਕੇ ਕਿਲੇ ਵਿਚੋਂ ਬਾਹਰ ਲਿਕਲ ਜਾਣ ਗੇ ਓਹਨਾ ਨੂੰ ਰਿਹਾ ਕਰ ਦਿਤਾ ਜਾਵੇਗਾ।ਇਸ ਸਰਤ ਨੂੰ ਮੁੱਖ ਰੱਖ ਗੁਰੂ ਜੀ ਨੇ ਆਪਣਾ 52 ਕਲਿਆ ਵਾਲਾ ਚੋਲਾ ਬਣਵਾਇਆ ਅਤੇ 52 ਰਾਜਿਆਂ ਨੂੰ ਫੜਾ ਕੇ ਕੋਲੇ ਵਿਚੋਂ ਬਾਹਰ ਆ ਗਏ।ਇਸ ਘਟਨਾ ਉਪਰੰਤ ਜਦੋ ਗੁਰੂ ਸਾਹਿਬ ਸ਼੍ਰੀ ਅੰਮ੍ਰਿਤਸਰ ਪੁਜੇ ਜਾ ਸਿੱਖ ਸੰਗਤਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ।ਉਸ ਸਮੇ ਨੂੰ ਮੁੱਖ ਰੱਖਦੇ ਹੋਏ ਵਾਰਿਗਟਨ ਗੁਰਦੁਆਰਾ ਸਾਹਿਬ ਵਿਖੇ ਛੇਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਵਲੋਂ ਦਿਤੀ ਹੋਈ ਸਿੱਖ ਮਾਰਸ਼ਲ ਆਰਟ ਖੇਡ ਗੱਤਕਾ ਅਖਾੜਾ ਕਰਵਾਇਆ ਗਿਆ ।ਜੋ ਸਗਤਾ ਵਿਚ ਗੁਰੂ ਸਾਹਿਬ ਵਲੋਂ ਦਿਤੀ ਇਹ ਵਿਲੱਖਣ ਖੇਡ ਨੂੰ ਬਹੁਤ ਉਤਸ਼ਾਹ ਨਾਲ ਦੇਖਿਆ ਗਿਆ। ਉਸ ਸਮੇ ਦੀਪਮਾਲਾ ਵੀ ਕੀਤੀ ਗਈ ਅਤੇ ਕੀਰਤਨ ਦੀਵਾਨ  ਸਜਾਇਆ ਗਿਆ।  
    ਗੁਰਦੁਆਰਾ ਸਾਹਿਬ ਦੇ ਟਰੱਸਟੀ ਸ ਪਰਮਜੀਤ ਸਿੰਘ ਸੇਖੋਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸਮੂਹ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿਤੀ।ਉਸ ਸਮੇ ਓਹਨਾ ਨਾਲ ਮਜੂਦ ਸਨ,ਸ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ, ਸ ਦਲਜੀਤ ਸਿੰਘ ਜੌਹਲ ਟਰੱਸਟੀ, ਸ ਅਮਰਜੀਤ ਸਿੰਘ ਗਰੇਵਾਲ, ਸ ਸੁਖਦੇਵ ਸਿੰਘ ਢਿੱਲੋਂ, ਸ ਸੰਤੋਖ ਸਿੰਘ ਸਿੱਧੂ, ਸ ਇਕਬਲ ਸਿੰਘ ਸਿਵੀਆ , ਸ ਚਰਨ ਸਿੰਘ ਸਿੱਧੂ, ਸ ਹਰਜੀਤ ਸਿੰਘ ਗ਼ਮਬੀਰ, ਸ ਗੁਰਪ੍ਰੀਤ ਸਿੰਘ, ਸ ਚੈਂਚਲ ਸਿੰਘ, ਸ ਮੇਜਰ ਸਿੰਘ ਕਰੀ , ਸਮੂਹ ਮੈਂਬਰ ਸਾਹਿਬਾਨ ਗੱਤਕਾ ਅਖਾੜਾ ਮਾਨਚੈਸਟਰ ਦੀ ਟੀਮ ,ਸ.ਗੁਰਚਰਨ ਸਿੰਘ ਜੌਹਲ,  ਭਾਈ ਇੰਦਰਜੀਤ ਸਿੰਘ , ਸਮੂਹ ਬਚਿਆ ਦੇ ਮਾ ਬਾਪ ਅਤੇ ਬੀਬੀ ਪਰਮਜੀਤ ਕੌਰ ਗਰੇਵਾਲ ਅਤੇ ਸਮੂਹ ਸੰਗਤ ਵਾਰਿਗਟਨ।