ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਨੂੰ ਖੁਸ਼ ਕੀਤਾ ਹੈ:ਸਰਪੰਚ ਦੀਸਾ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ।ਇਸ ਬਜਟ ਵਿਚ ਗਰੀਬ ਤੋਂ ਲੈ ਕੇ ਰਹੀਸ ਤੱਕ ਲਈ ਬਣਦੀਆਂ ਸਹੂਲਤਾਂ,ਫਾਇਦੇ ਦਿੱਤੇ ਗਏ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜ਼ਗਦੀਸ ਚੰਦ ਦੀਸਾ ਨੇ ਜਨ-ਸ਼ਕਤੀ ਨਾਲ ਵਿਸ਼ੇਸ਼ ਮੁਲਾਕਾਤ ਦੁਰਾਨ ਕੀਤੇ।ਉਨ੍ਹਾਂ ਕਿਹਾ ਕਿ ਡੀਜ਼ਲ 'ਤੇ ਇੱਕ ਰੁਪਏ ਅਤੇ ਪੈਟਰੋਲ 'ਤੇ 5 ਰੁਪਏ ਸਸਤਾ ਹੋਣਾ ਆਮ ਵਰਗ ਲਈ ਖੁਸ਼ੀ ਦੀ ਗੱਲ ਹੈ।ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਪਾਣੀ ਬਚਾੳ,ਪੰਜਾਬ ਬਚਾੳ ਅਤੇ ਖੇਤੀ ਬਦਲ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਵੱਡੇ ਪ੍ਰੋਜੈਕਟ ਸ਼ੁਰੂ ਹੋਣ ਨਾਲ ਪੰਜਾਬ ਦੀ ਕਿਸਾਨੀ ਤੇਜੀ ਨਾਲ ਵੱਧ ਫੁੱਲੇਗੀ।ਸਰਪੰਚ ਦੀਸਾ ਗਾਲਿਬ ਨੇ ਕਿਹਾ ਹੈ ਕਿ ਨਸ਼ਿਆਂ ਤੋਂ ਮੁਕਤੀ ਮੁਹਿੰਮ ਦੀ ਸਫਲਤਾ ਦੇ ਨਾਲ ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣਾ, ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਕਰਨ ਅਤੇ ਉਦਯੋਗ ਰਾਹੀਂ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਪੰਜਾਬ ਦੀ ਸਾਰੇ ਪਾਸਿੳਂ ਨੁਹਾਰ ਬਦਲਣ ਵਰਗਾ ਹੈ।ਸਰਪੰਚ ਦੀਸਾ ਗਾਲਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਾਲ ਹਰ ਵਰਗ ਦੀ ਖੁਸ਼ ਕੀਤਾ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਵਿਚ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਤੇ ਰਿਆਇਤਾਂ ਦੇ ਵੱਡੇ ਗੱਫੇ ਦਿੱਤੇ ਹਨ।ਸਰਪੰਚ ਦੀਸਾ ਗਾਲਿਬ ਨੇ ਕਿਹਾ ਕਿ ਇਹ ਬਜਟ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਵਾਲਾ ਹੈ ਤੇ ਸਰਕਾਰ ਨੇ ਲੋਕਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ।ਉਨ੍ਹਾਂ ਨਾਲ ਇਸ ਸਮੇਂ ਪੰਚ ਨਿਰਮਲ ਸਿੰਘ,ਪੰਚ ਜਗਸੀਰ ਸਿੰਘ,ਪੰਚ ਹਰਮਿੰਦਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਜਸਵਿੰਦਰ ਸਿੰਘ,ਗੁਰਦੁਆਰਾ ਸਾਹਿਬ ਪ੍ਰਧਾਨ ਸਰਤਾਜ਼ ਸਿੰਘ,ਖਜਾਨਚੀ ਕੁਲਵਿੰਦਰ ਸਿੰਘ ਛਿੰਦਾ,ਕੌਅਪਰਿਟ ਸੁਸਾਇਟੀ ਪ੍ਰਧਾਨ ਜਸਮਿੰਦਰ ਸਿੰਘ ਬੱਗਾ, ਸੁਰਿੰਦਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।